ਚਾਰ ਮਹੀਨਿਆਂ ਵਿਚ ਗਈਆਂ ਲਗਭਗ ਦੋ ਕਰੋੜ ਨੌਕਰੀਆਂ : ਰਾਹੁਲ
Published : Aug 19, 2020, 11:51 pm IST
Updated : Aug 19, 2020, 11:51 pm IST
SHARE ARTICLE
ਚਾਰ ਮਹੀਨਿਆਂ ਵਿਚ ਗਈਆਂ ਲਗਭਗ ਦੋ ਕਰੋੜ ਨੌਕਰੀਆਂ : ਰਾਹੁਲ
ਚਾਰ ਮਹੀਨਿਆਂ ਵਿਚ ਗਈਆਂ ਲਗਭਗ ਦੋ ਕਰੋੜ ਨੌਕਰੀਆਂ : ਰਾਹੁਲ

ਚਾਰ ਮਹੀਨਿਆਂ ਵਿਚ ਗਈਆਂ ਲਗਭਗ ਦੋ ਕਰੋੜ ਨੌਕਰੀਆਂ : ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿਚ ਲਗਭਗ ਦੋ ਕਰੋੜ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਅਤੇ ਹੁਣ ਅਰਥਚਾਰੇ ਦੇ ਸਰਬਨਾਸ ਦਾ ਸੱਚ ਦੇਸ਼ ਤੋਂ ਨਹੀਂ ਲੁਕ ਸਕਦਾ। ਉਨ੍ਹਾਂ ਟਵਿਟਰ 'ਤੇ ਕਿਹਾ, 'ਪਿਛਲੇ ਚਾਰ ਮਹੀਨਿਆਂ ਵਿਚ ਲਗਭਗ ਦੋ ਕਰੋੜ ਲੋਕਾਂ ਨੇ ਨੌਕਰੀਆਂ ਗਵਾਈਆਂ ਹਨ। ਦੋ ਕਰੋੜ ਪਰਵਾਰਾਂ ਦਾ ਭਵਿੱਖ ਅੰਧਕਾਰ ਵਿਚ ਹੈ। ਫ਼ੇਸਬੁਕ 'ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਫੈਲਾਉਣ ਨਾਲ ਬੇਰੁਜ਼ਗਾਰੀ ਅਤੇ ਅਰਥਚਾਰੇ ਦੇ ਸਰਬਨਾਸ ਦਾ ਸੱਚ ਦੇਸ਼ ਤੋਂ ਨਹੀਂ ਲੁਕ ਸਕਦਾ।' ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸੇ ਵਿਸ਼ੇ 'ਤੇ ਕਿਹਾ, 'ਹੁਣ ਸਚਾਈ ਜਗ ਜ਼ਾਹਰ ਹੈ। ਕੇਵਲ ਅਪ੍ਰੈਲ-ਜੁਲਾਈ 2020 ਵਿਚ 1.90 ਕਰੋੜ ਨੌਕਰੀਪੇਸ਼ਾ ਲੋਕਾਂ ਦੀ ਨੌਕਰੀ ਗਈ।'      
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement