ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਸਿਆਸਤ ਨਹੀਂ ਸਗੋਂ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ-ਬਲਜੀਤ ਸਿੰਘ ਦਾਦੂਵਾਲ

By : GAGANDEEP

Published : Jun 19, 2023, 4:43 pm IST
Updated : Jun 19, 2023, 4:43 pm IST
SHARE ARTICLE
photo
photo

'ਜੇ ਟੈਂਡਰ ਸਿਸਟਮ ਹੋਇਆਂ ਤਾਂ ਇਹ ਘੁੰਮ-ਘੁੰਮਾ ਕੇ ਉਹੀ ਪ੍ਰਵਾਰ ਕੋਲ ਚਲਾ ਜਾਵੇਗਾ'

 

ਮੁਹਾਲੀ : ( ਗਗਨਦੀਪ ਕੌਰਨਵਜੋਤ ਸਿੰਘ ਧਾਲੀਵਾਲ)  ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਬੋਲਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਵਲੋਂ ਹੀ ਬਣਾਈ ਗਈ ਹੈ। ਇਸ ਵਿਚ ਸਰਕਾਰ ਦੀ ਦਖ਼ਲ ਅੰਦਾਜ਼ੀ ਹਮੇਸ਼ਾ ਬਣੀ ਰਹਿਣੀ ਹੈ। ਗੁਰਬਾਣੀ ਦੇ ਪ੍ਰਸਾਰਣ 'ਤੇ ਸਿੱਖ ਜਥੇਬੰਦੀਆਂ ਦੀ ਮੰਗ ਸੀ ਕਿ ਗੁਰਬਾਣੀ ਦਾ ਅਧਿਕਾਰ ਇਕੱਲਾ ਇਕ ਪ੍ਰਵਾਰ ਕੋਲ ਨਹੀਂ ਰਹਿਣਾ ਚਾਹੀਦਾ।

ਇਹ ਵੀ ਪੜ੍ਹੋ: ਦੋਸਤਾਂ ਨਾਲ ਨਹਿਰ ’ਚੋਂ ਮੱਛੀਆਂ ਫੜਨ ਗਿਆ ਨੌਜਵਾਨ ਡੁੱਬਿਆ, ਮੌਤ 

ਇਹ ਸਾਰਿਆਂ ਲਈ ਮੁਫ਼ਤ ਹੋਣਾ ਚਾਹੀਦਾ। ਦਾਦੂਵਾਲ ਨੇ ਕਿਹਾ ਕਿ ਜੇ ਟੈਂਡਰ ਸਿਸਟਮ ਹੋਇਆਂ ਤਾਂ ਇਹ ਘੁੰਮ-ਘੁੰਮਾ ਕੇ ਉਹੀ ਪ੍ਰਵਾਰ ਕੋਲ ਚਲਾ ਜਾਵੇਗਾ ਕਿਉਂਕਿ ਟੈਂਡਰ ਮਹਿੰਗਾ ਹੀ ਇੰਨਾ ਹੋਵੇਗਾ ਕਿ ਕਿਸੇ ਹੋਰ ਦੀ ਇਸ ਨੂੰ ਖਰੀਦਣ ਦੀ ਪਹੁੰਚ ਹੀ ਨਹੀਂ ਹੋਣੀ ਤੇ ਉਹੀ ਪ੍ਰਵਾਰ ਨੇ ਅਪਣੇ ਕੋਲੋਂ ਪੈਸੇ ਲਗਾ ਕੇ ਇਸ ਨੂੰ ਖਰੀਦ ਲੈਣਾ। ਪੰਜਾਬ ਸਰਕਾਰ ਅਪਣਾ ਐਕਟ ਬਣਾ ਸਕਦੀ ਹੈ।

ਇਹ ਵੀ ਪੜ੍ਹੋ: PM ਮੋਦੀ ਨੇ 'ਮਨ ਕੀ ਬਾਤ' 'ਚ ਮਿਆਵਾਕੀ ਦੀ ਤਕਨੀਕ ਦਾ ਕੀਤਾ ਜ਼ਿਕਰ, ਜਾਣੋ ਕੀ ਹੈ ਖਾਸ ਗੱਲ

ਹਰਿਆਣਾ ਨੇ ਵੀ ਅਪਣੀ ਵੱਖਰੀ ਕਮੇਟੀ ਬਣਾਈ ਹੈ, ਜਿਸ ਨੂੰ ਸੁਪਰੀਮ ਕੋਰਟ ਨੇ ਵੀ ਕਾਨੂੰਨੀ ਮਾਨਤਾ ਦੇ ਦਿਤੀ ਹੈ।  ਦਾਦੂਵਾਲ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਹਰ ਘਰ ਵਿਚ ਫਰੀ ਹੋਣਾ ਚਾਹੀਦਾ ਹੈ। ਗੁਰਬਾਣੀ 'ਤੇ ਇਕ ਨਿੱਜੀ ਚੈਨਲ ਤੇ ਪ੍ਰਵਾਰ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਇਸ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਗਲਤ ਗੱਲ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ ਹੈ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement