ਸੌਰਵ ਕੈਮੀਕਲ ਫੈਕਟਰੀ ਵਿਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ 

By : KOMALJEET

Published : May 19, 2023, 10:27 am IST
Updated : May 19, 2023, 10:27 am IST
SHARE ARTICLE
Punjab News
Punjab News

ਲੋਕ ਫਲੈਟਾਂ ਵਿਚੋਂ ਨਿਕਲੇ ਬਾਹਰ, ਸਥਿਤੀ 'ਤੇ ਪਾਇਆ ਗਿਆ ਕਾਬੂ 

ਡੇਰਾਬੱਸੀ : ਬਰਵਾਲਾ ਸੜਕ 'ਤੇ ਸਤਿਥ ਸੌਰਵ ਕੈਮੀਕਲ ਯੂਨੀਟ 1 ਵਿਚ ਰਾਤ ਕਰੀਬ ਗੈਸ ਲੀਕ ਹੋ ਗਈ। ਇਸ ਦੇ ਚਲਦੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਅਤੇ ਅੱਖਾਂ ਵਿਚ ਜਲਣ ਹੋਣ ਲਗੀ। ਗੈਸ ਲੀਕ ਹੋਣ ਕਰ ਕੇ ਜਿਥੇ ਫੈਕਟਰੀ ਵਿਚ ਭਾਜੜਾਂ ਪੈ ਗਈ, ਉਥੇ  ਹੀ ਨਾਲ ਜੀ ਬੀ ਪੀ ਈਕੋ ਹੋਮ, ਈਕੋ 2 ਅਤੇ ਜੀ ਬੀ ਪੀ ਸੁਪਰਿਆ ਹਾਊਸਿੰਗ ਪਪ੍ਰੋਜੈਕਟ ਦੇ ਫਲੈਟਾਂ ਵਿਚ ਰਹਿੰਦੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਹੋਣ ਲਗੀ ਤਾਂ ਲੋਕ ਘਰਾਂ ਵਿਚੋਂ ਬਾਹਰ ਨਿਕਲ ਗਏ। 

ਲੋਕਾਂ ਵਲੋਂ ਪੁਲਿਸ ਦੇ ਕੰਟਰੋਲ ਰੂਮ 'ਤੇ ਸੂਚਨਾ ਦਿਤੀ ਗਈ ਜਿਸ 'ਤੇ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ 'ਤੇ ਪਹੁੰਚ ਕੇ ਸਤਿਥੀ ਦਾ ਜਾਇਜ਼ਾ ਲਿਆ। ਜਿਥੇ ਗੈਸ ਲੀਕ ਹੋ ਰਹੀ ਸੀ ਉਥੇ ਧੂੰਏ ਦੇ ਗੁਬਾਰ ਬਣੇ ਹੋਏ ਸਨ ਪਰ ਰਾਹਤ ਅਤੇ ਬਚਾਅ ਟੀਮ ਵਲੋਂ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। 

ਇਹ ਵੀ ਪੜ੍ਹੋ: ਪਨਬੱਸ ਦੀਆਂ 587 ਬੱਸਾਂ ਦਾ ਪੰਜਾਬ ਰੋਡਵੇਜ਼ ਵਿਚ ਕੀਤਾ ਜਾਵੇਗਾ ਰਲੇਵਾਂ

ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਫੈਕਟਰੀ ਵਿਚ ਜਾਇਲੀਨ ਨਾਮਕ ਕੈਮੀਕਲ ਦੇ ਦੋ ਡ੍ਰਮ ਮੌਜੂਦ ਸਨ। ਫੈਕਟਰੀ ਕਰਮੀਆਂ ਮੁਤਾਬਕ ਉਨ੍ਹਾਂ ਵਿਚੋਂ ਇੱਕ ਡਰਮ ਟੁੱਟਣ ਕਰ ਕੇ ਗੈਸ ਲੀਕ ਹੋ ਗਈ। ਰਾਤ ਕਰੀਬ 11 ਵਜੇ ਗੈਸ ਲੀਕ ਹੋਈ। 

ਥਾਣਾ ਮੁਖੀ ਨੇ ਦਸਿਆ ਕਿ ਫੈਕਟਰੀ ਵਿਚ ਕਰੀਬ 40 ਕਰਮੀ ਰਾਤ ਦੀ ਸ਼ਿਫਟ ਵਿਚ ਕੰਮ ਕਰ ਰਹੇ ਸਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲੈਟਾਂ ਵਿਚ ਰਹਿੰਦੇ ਲੋਕਾਂ 'ਚ ਸਹਿਮ ਦਾ ਮਾਹੌਲ ਸੀ ਪਰ ਹੁਣ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement