‘ਪ੍ਰਦੂਸ਼ਣ’ ਕਾਰਨ ਦੁਨੀਆਂ ’ਚ ਹਰ ਸਾਲ ਹੁੰਦੀ ਹੈ 90 ਲੱਖ ਲੋਕਾਂ ਦੀ ਮੌਤ : ਅਧਿਐਨ
Published : May 19, 2022, 12:28 am IST
Updated : May 19, 2022, 12:28 am IST
SHARE ARTICLE
image
image

‘ਪ੍ਰਦੂਸ਼ਣ’ ਕਾਰਨ ਦੁਨੀਆਂ ’ਚ ਹਰ ਸਾਲ ਹੁੰਦੀ ਹੈ 90 ਲੱਖ ਲੋਕਾਂ ਦੀ ਮੌਤ : ਅਧਿਐਨ

ਵਾਸ਼ਿੰਗਟਨ, 18 ਮਈ : ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ ’ਤੇ ਹਰ ਸਾਲ ਹੋਣ ਵਾਲੀਆਂ 90 ਲੱਖ ਮੌਤਾਂ ਲਈ ਹਰ ਤਰ੍ਹਾਂ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ। ਵਾਹਨਾਂ ਅਤੇ ਉਦਯੋਗਾਂ ਦੇ ਧੂੰਏਂ ਕਾਰਨ ਸਾਲ 2000 ਤੋਂ ਬਾਅਦ 55 ਫ਼ੀ ਸਦੀ ਵਾਧਾ ਹੋਇਆ ਹੈ। ‘ਦਿ ਲੈਂਸੇਟ ਪਲੈਨੇਟਰੀ ਹੈਲਥ ਜਰਨਲ’ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਮੁਤਾਬਕ ਚੋਟੀ ਦੇ 10 ਦੇਸ਼ਾਂ ’ਚੋਂ ਅਮਰੀਕਾ ਇਕਲੌਤਾ ਅਜਿਹਾ ਦੇਸ਼ ਹੈ ਜੋ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਪੂਰੀ ਤਰ੍ਹਾਂ ਉਦਯੋਗ ’ਤੇ ਨਿਰਭਰ ਹੈ। 2019 ਵਿਚ ਪ੍ਰਦੂਸ਼ਣ ਨਾਲ ਹੋਣ ਵਾਲੀਆਂ 142,883 ਮੌਤਾਂ ਦੇ ਨਾਲ ਇਹ ਦੁਨੀਆਂ ਵਿਚ ਸੱਤਵੇਂ ਸਥਾਨ ’ਤੇ ਹੈ, ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਕ੍ਰਮਵਾਰ ਬੰਗਲਾਦੇਸ਼ ਅਤੇ ਇਥੋਪੀਆ ਹਨ। 
ਮੰਗਲਵਾਰ ਦਾ ਪ੍ਰੀ-ਮਹਾਮਾਰੀ ਅਧਿਐਨ ਅਸਲ ਵਿਚ ਸੀਏਟਲ ਵਿਚ ਸਥਿਤ ‘ਗਲੋਬਲ ਬਰਡਨ ਆਫ਼ ਡਿਜ਼ੀਜ਼’ ਅਤੇ ‘ਇੰਸਟੀਚਿਊਟ ਫ਼ਾਰ ਹੈਲਥ ਮੈਟ੍ਰਿਕਸ ਐਂਡ ਈਵੇਲੂਸ਼ਨ’ ਦੇ ਅੰਕੜਿਆਂ ’ਤੇ ਆਧਾਰਤ ਹੈ। ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਭਾਰਤ ਅਤੇ ਚੀਨ ਦੁਨੀਆਂ ਵਿਚ ਸੱਭ ਤੋਂ ਅੱਗੇ ਹਨ। ਭਾਰਤ ਵਿਚ ਹਰ ਸਾਲ ਲਗਭਗ 2.4 ਲੱਖ ਲੋਕਾਂ ਦੀ ਮੌਤ ਪ੍ਰਦੂਸ਼ਣ ਕਾਰਨ ਹੁੰਦੀ ਹੈ ਜਦਕਿ ਚੀਨ ਵਿਚ ਲਗਭਗ 2.2 ਲੱਖ ਲੋਕ ਪ੍ਰਦੂਸ਼ਣ ਕਾਰਨ ਮਰਦੇ ਹਨ ਪਰ ਦੋਹਾਂ ਦੇਸ਼ਾਂ ਵਿਚ ਦੁਨੀਆਂ ਦੀ ਸੱਭ ਤੋਂ ਵੱਡੀ ਆਬਾਦੀ ਵੀ ਹੈ। ਜੇਕਰ ਪ੍ਰਤੀ ਆਬਾਦੀ ਮੌਤ ਦਰ ’ਤੇ ਨਜ਼ਰ ਮਾਰੀਏ ਤਾਂ ਅਮਰੀਕਾ ਹੇਠਾਂ ਤੋਂ 31ਵੇਂ ਸਥਾਨ ’ਤੇ ਆਉਂਦਾ ਹੈ। ਇਥੇ ਪ੍ਰਤੀ 100,000 ਆਬਾਦੀ ’ਤੇ ਪ੍ਰਦੂਸ਼ਣ ਕਾਰਨ ਮਰਨ ਵਾਲਿਆਂ ਦੀ ਗਿਣਤੀ 43.6 ਹੈ। 
ਚਾਡ ਅਤੇ ਮੱਧ ਅਫ਼ਰੀਕੀ ਗਣਰਾਜ ਪ੍ਰਤੀ 100,000 ਆਬਾਦੀ ਪਿਛੇ ਲਗਭਗ 300 ਪ੍ਰਦੂਸ਼ਣ ਮੌਤਾਂ ਦੇ ਨਾਲ ਸੱਭ ਤੋਂ ਉਚੇ ਸਥਾਨ ’ਤੇ ਹਨ। ਇਨ੍ਹਾਂ ਵਿਚੋਂ ਅੱਧੀਆਂ ਤੋਂ ਵੱਧ ਮੌਤਾਂ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ। ਬਰੂਨੇਈ, ਕਤਰ ਅਤੇ ਆਈਸਲੈਂਡ ਵਿਚ ਪ੍ਰਦੂਸ਼ਣ ਕਾਰਨ ਸੱਭ ਤੋਂ ਘੱਟ ਮੌਤ ਦਰ 15 ਤੋਂ 23 ਤਕ ਹੈ। ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਿਸ਼ਵਵਿਆਪੀ ਔਸਤ ਪ੍ਰਤੀ 100,000 ਲੋਕਾਂ ਵਿਚ 117 ਹੈ। (ਏਜੰਸੀ)
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement