Barnala News : ਨੇਕ ਸੋਚ:93 ਸਾਲ ਦੀ ਉਮਰ ’ਚ 3 ਕਿਲੋਮੀਟਰ ਰੋਜ਼ ਪੈਦਲ ਚੱਲ ਕੇ ਓਮ ਪ੍ਰਕਾਸ਼ ਗਾਸੋ ਜੀ ਹਰ ਰੋਜ਼ ਦਿੰਦੇ ਹਨ ਪੌਦਿਆਂ ਨੂੰ ਪਾਣੀ

By : BALJINDERK

Published : Apr 19, 2025, 6:08 pm IST
Updated : Apr 19, 2025, 6:08 pm IST
SHARE ARTICLE
 ਓਮ ਪ੍ਰਕਾਸ਼ ਗਾਸੋ ਜੀ
ਓਮ ਪ੍ਰਕਾਸ਼ ਗਾਸੋ ਜੀ

Barnala News : ਹੁਣ ਤੱਕ ਲਗਾ ਚੁੱਕੇ ਹਨ 5 ਹਜ਼ਾਰ ਦੇ ਕਰੀਬ ਪੌਦੇ, 72 ਦੇ ਕਰੀਬ ਲਿਖ ਚੁੱਕੇ ਹਨ ਕਿਤਾਬਾਂ 

Barnala News in Punjabi : ਅੱਜ ਦੇ ਜੇਕਰ ਪੌਣ ਪਾਣੀ ਦੀ ਗੱਲ ਕਰੀਏ ਤਾਂ ਉਹ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਲੇਕਿਨ ਇਸ ਪੌਣ ਪਾਣੀ ਨੂੰ ਸ਼ੁੱਧ ਕਰਨ ਲਈ ਕੁਝ ਵਾਤਾਵਰਨ ਪ੍ਰੇਮੀ ਅਜੇ ਵੀ ਆਪਣੇ ਕੰਮ ਵਿੱਚ ਜੁਟੇ ਹੋਏ ਹਨ। ਇੰਨਾ ਵਾਤਾਵਰਨ ਪ੍ਰੇਮੀਆ ’ਚ ਬਰਨਾਲਾ ਦੀ ਪ੍ਰਸਿੱਧ ਹਸਤੀ ਅਤੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਦਾ ਨਾਮ ਆਉਂਦਾ ਹੈ। ਜਿਨਾਂ ਵੱਲੋਂ ਹੁਣ ਤੱਕ 5 ਹਜ਼ਾਰ ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ। ਜਿਨਾਂ ’ਚੋਂ 1 ਹਜ਼ਾਰ ਦੇ ਕਰੀਬ ਪੌਦੇ ਰੁੱਖ ਬਣ ਚੁੱਕੇ ਹਨ। ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਕਾਸ਼ ਗਾਸੋ ਨੇ ਦੱਸਿਆ ਕਿ ਥੱਲੇ ਬੈਠ ਕੇ ਉਨ੍ਹਾਂ ਨੂੰ ਇੱਕ ਅਲੱਗ ਹੀ ਸਕੂਨ ਮਿਲਦਾ ਹੈ।

1

ਇਹੀ ਨਹੀਂ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਉਨ੍ਹਾਂ ਵੱਲੋਂ ਲਗਾਏ ਗਏ ਸੇਖਾ ਕੈਂਚੀਆਂ ਤੇ ਪੌਦੇ ਉਹਨਾਂ ਦਾ ਪ੍ਰਤੀ ਦਿਨ ਪਾਣੀ ਲਈ ਇੰਤਜ਼ਾਰ ਕਰਦੇ ਹਨ। ਜਿਨਾਂ ਨੂੰ ਓਮ ਪ੍ਰਕਾਸ਼ ਗਾਸੋ ਜੀ 93 ਸਾਲ ਦੀ ਉਮਰ ਹੋਣ ਦੇ ਬਾਵਜੂਦ ਤਿੰਨ ਕਿਲੋਮੀਟਰ ਪੈਦਲ ਚੱਲ ਕੇ ਉਹਨਾਂ ਨੂੰ ਪਾਣੀ ਦੇ ਕੇ ਆਉਂਦੇ ਹਨ। ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇੰਨੀ ਸ਼ਿੱਦਤਾ ਦਿਖਾਉਣਾ ਆਪਣੇ ਆਪ ’ਚ ਇੱਕ ਬਹੁਤ ਹੀ ਵਧੀਆ ਕਦਮ ਹੈ।

ਜਦੋਂ ਕਿ ਦੂਸਰੇ ਪਾਸੇ ਓਮ ਪ੍ਰਕਾਸ਼ ਗਾਸੋ ਜੀ ਨੂੰ ਸਾਹਿਤ ਨਾਲ ਇੰਨਾ ਪਿਆਰ ਹੈ ਕਿ ਉਹ ਹੁਣ ਤੱਕ 72 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ ਅਤੇ ਕਿਤਾਬਾਂ ਲਿਖਣ ਦਾ ਕੰਮ ਨਿਰੰਤਰ ਜਾਰੀ ਹੈ। ਓਮ ਪ੍ਰਕਾਸ਼ ਗਾਸੋ ਜੀ ਨੇ ਕਿਹਾ ਜਦੋਂ ਉਹ ਸੁਨਾਮ ਕਾਲਜ ਵਿਖੇ ਸਾਹਿਤਿਕ ਪ੍ਰੋਗਰਾਮ ’ਚ ਜਾਂਦੇ ਸਨ ਤਾਂ ਭਗਵੰਤ ਮਾਨ ਜੀ ਉਹਨਾਂ ਨੂੰ ਅੱਗੇ ਬੈਠ ਕੇ ਸੁਣਦੇ ਸਨ। ਜਦੋਂ ਉਹ ਲੋਕ ਸਭਾ ਸੰਗਰੂਰ ਤੋਂ ਐਮਪੀ ਸਨ ਉਦੋਂ ਵੀ ਉਹ ਉਹਨਾਂ ਕੋਲ ਘਰ ਚੱਕਰ ਜਰੂਰ ਮਾਰਦੇ ਸਨ। ਹੁਣ ਜਦ ਵੀ ਉਹ ਬਰਨਾਲਾ ਆਉਂਦੇ ਹਨ ਤਾਂ ਉਹ ਉਹਨਾਂ ਨੂੰ ਮਾਨ  ਦਿੰਦੇ ਹਨ। 

(For more news apart from  Good Thought: age 93 Om Prakash Gaso ji waters plants every day by walking 3 kilometers day News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement