ਮਨੁੱਖੀ ਹੱਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਬੀਬੀ ਖਾਲੜਾ ਨੂੰ ਦਿਤਾ ਸਮਰਥਨ : ਪ੍ਰਗਟ ਸਿੰਘ 
Published : Mar 19, 2019, 9:56 pm IST
Updated : Mar 19, 2019, 9:56 pm IST
SHARE ARTICLE
Pargat Singh
Pargat Singh

ਪੰਥਕ ਪ੍ਰਚਾਰਕ ਵੀ ਬੀਬੀ ਖਾਲੜਾ ਦੇ ਹੱਕ 'ਚ ਨਿਤਰਣ ਲੱਗੇ

ਅਬੋਹਰ: ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਦੇ ਹੱਕ ਵਿਚ ਹੁਣ ਪੰਥਕ ਪ੍ਰਚਾਰਕ ਵੀ ਨਿਤਰਣੇ ਸ਼ੁਰੂ ਹੋ ਗਏ ਹਨ। ਜਿਸ ਤਹਿਤ ਬੀਬੀ ਖਾਲੜਾ ਦੇ ਸਮਰਥਨ ਲਈ ਲੋਕ ਲਹਿਰ ਬਣਦੀ ਨਜ਼ਰ ਆਉਣ ਲੱਗੀ ਹੈ। ਇਸ ਬਾਬਤ ਪ੍ਰਚਾਰਕ ਪ੍ਰਗਟ ਸਿੰਘ ਮੋਗਾ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਵੀਰਾਂ ਅਤੇ ਭੈਣਾਂ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲਈ ਸਾਥ ਜ਼ਰੂਰ ਦੇਣ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਪਰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਪੰਥ ਪ੍ਰਤੀ ਨਿਭਾਈ ਜ਼ਿੰਮੇਵਾਰੀ ਨੂੰ ਸੱਚੀ ਸ਼ਰਧਾਂਜਲੀ ਹੁਣ ਦੇਣ ਦਾ ਢੁੱਕਵਾਂ ਸਮਾਂ ਹੈ। ਮਨੁੱਖੀ ਹੱਕਾਂ ਲਈ ਸ਼ਹੀਦੀ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਬੀਬੀ ਜੀ ਲੰਮੇ ਸਮੇਂ ਤੋਂ ਮਨੁੱਖੀ ਹੱਕਾਂ ਲਈ ਲੜ੍ਹ ਰਹੇ ਹਨ, ਸਮੁੱਚੇ ਪਰਵਾਰ ਨੇ ਤਨ-ਮਨ ਨਾਲ ਪੰਥ ਦੀ ਸੇਵਾ ਕੀਤੀ ਹੈ। 

ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਨੇ ਕਦੇ ਪੰਥ ਕੋਲੋਂ ਅਪਣੇ ਲਈ ਕੁਝ ਵੀ ਮੰਗਿਆ ਨਹੀਂ ਜੇ ਮੰਗਿਆਂ ਤਾ ਮਨੁੱਖਤਾ ਲਈ ਮੰਗਿਆਂ ਕਿ ਸਾਡਾ ਸਾਥ ਦਿਉ ਤਾਂ ਕਿ ਪਾਰਲੀਮੈਂਟ ਰਾਹੀਂ ਜਾਂ ਕਿਸੇ ਵੀ ਜ਼ਰੀਏ ਆਉਣ ਵਾਲੀਆਂ ਨਸਲਾਂ ਤਕ ਸੱਚਾਈ ਤਾਂ ਪਹੁੰਚਾਈ ਜਾਵੇ ਕਿ ਕਿਵੇਂ ਮਨੁੱਖਤਾ ਲਈ ਲੜਣ ਵਾਲਾ ਪੱਚੀ ਹਜ਼ਾਰ ਜਵਾਨ ਪੁੱਤਾਂ ਦੀਆਂ ਲਾਸ਼ਾਂ ਲੱਭਦਾ-ਲੱਭਦਾ ਖ਼ੁਦ ਇਕ ਲਾਸ਼ ਹੋ ਗਿਆ ਕਿਵੇਂ ਸਾਡੇ ਬੇਗੁਨਾਹ ਭਰਾਵਾਂ ਤੇ ਅਤਿਆਚਾਰ ਹੋ ਰਹੇ ਹਨ ਕਿਵੇਂ ਪੰਜਾਬ ਦਿਨੋ-ਦਿਨ ਨਿਗਾਰ ਵਲ ਜਾ ਰਿਹਾ। ਬੰਦੀ ਸਿੰਘ ਰਿਹਾਅ ਨਹੀਂ ਹੋ ਰਹੇ, ਇਨ੍ਹਾਂ ਵਿਸ਼ਿਆਂ ਬਾਰੇ ਜੇ ਕੋਈ ਬੋਲ ਸਕਦਾ ਜਾਂ ਕੋਈ ਸੁਧਾਰ ਕਰ ਸਕਦਾ ਤਾਂ ਉਹ ਸਿਰਫ ਬੀਬੀ ਖਾਲੜਾ ਹਨ। ਉਨ੍ਹਾਂ ਅਪੀਲ ਕੀਤੀ ਕਿ ਆਉ ਸਾਰੇ ਰਲ-ਮਿਲ ਕਿ ਬੀਬੀ ਖਾਲੜਾ ਦਾ ਮਾਣ ਵਧਾਈਏ ਉਨ੍ਹਾਂ ਦਾ ਸਿਰ ਉਚਾ ਕਰੀਏ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement