ਭਰਾ ਨੇ ਕੀਤਾ ਭੈਣ ਦਾ ਬਲਾਤਕਾਰ, ਪਿਤਾ ਨੇ ਵੀ ਬੇਟੀ ਦੀ ਨਹੀਂ ਸੁਣੀ
Published : Dec 18, 2018, 3:19 pm IST
Updated : Dec 18, 2018, 3:19 pm IST
SHARE ARTICLE
Rape Case
Rape Case

ਡੇਢ ਮਹੀਨੇ ਪਹਿਲਾਂ ਸਕੇ ਭਰਾ ਨੇ ਹੀ ਅਪਣੀ ਨਾਬਾਲਿਗ ਭੈਣ ਦੇ ਨਾਲ ਰੇਪ ਕਰ ਦਿਤਾ ਹੈ। ਪੀੜਿਤਾ ਨੇ ਘਟਨਾਂ ਦੇ ਬਾਰੇ ਅਪਣੇ ਪਿਤਾ ਨੂੰ ਦੱਸਿਆ ....

ਲੁਧਿਆਣਾ (ਭਾਸ਼ਾ) : ਡੇਢ ਮਹੀਨੇ ਪਹਿਲਾਂ ਸਕੇ ਭਰਾ ਨੇ ਹੀ ਅਪਣੀ ਨਾਬਾਲਿਗ ਭੈਣ ਦੇ ਨਾਲ ਰੇਪ ਕਰ ਦਿਤਾ ਹੈ। ਪੀੜਿਤਾ ਨੇ ਘਟਨਾਂ ਦੇ ਬਾਰੇ ਅਪਣੇ ਪਿਤਾ ਨੂੰ ਦੱਸਿਆ ਪਰ ਪਿਤਾ ਨੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਟਾਲ ਦਿਤਾ। ਪੀੜਿਤ ਇਕੱਲੀ ਹੀ ਪਿੰਡ ਵਿਚ ਚਲੀ ਗਈ। ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਪੀੜਿਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਉਸ ਦੀ ਸ਼ਿਕਾਇਤ ‘ਤੇ ਪੁਰਾਣੀ ਦਿੱਲੀ ਰੇਲਵੇ ਪੁਲਿਸ ਨੇ ਉਸ ਦੇ ਭਰਾ ਦੇ ਵਿਰੁੱਧ ਜ਼ੋਰੋ ਨੰਬਰ ਐਫ਼ਆਈਆਰ ਦਰਜ਼ ਕਰ ਲਈ ਅਤੇ ਉਸ ਨੂੰ ਅੱਗੇ ਦੀ ਕਾਰਵਾਈ ਦੇ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਭੇਜ ਦਿਤਾ।

Rape CaseRape Case

ਥਾਣਾ ਫੋਕਲ ਪੁਆਇੰਟ ਦੀ ਪੁਲਿਸ ਹੁਣ ਅੱਗੇ ਕਾਰਵਾਈ ਕਰ ਰਹੀ ਹੈ। ਘਟਨਾ ਡੇਢ ਮਹੀਨੇ ਪੁਰਾਣੀ ਹੈ। ਪੀੜਿਤਾ ਘਰ ਵਿਚ ਅਪਣੇ ਭਰਾ ਦੇ ਨਾਲ ਸੀ। ਉਹਨਾਂ ਦੇ ਮਾਤਾ-ਪਿਤਾ ਘਰ ‘ਤੇ ਨਹੀਂ ਸੀ। ਇਸ ਦੌਰਾਨ ਭਰਾ ਨੇ ਹੀ ਅਪਣੀ ਭੈਣ ਦਾ ਰੇਪ ਕਰ ਦਿਤਾ ਸੀ। ਜਦੋਂ ਪਿਤਾ ਘਰ ‘ਤੇ ਆਏ ਤਾਂ ਪੀੜਿਤਾ ਨੇ ਅਪਣੇ ਪਿਤਾ ਨੂੰ ਦੱਸਿਆ ਪਰ ਪਿਤਾ ਨੇ ਕੋਈ ਐਕਸ਼ਨ ਨਹੀਂ ਲਿਆ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਛੱਡ ਕੇ ਅਪਣੇ ਪਿੰਡ ਜਾਣ ਲੱਗੀ। ਜਦਓਂ ਉਹ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ ਤਾਂ ਉਸ ਦੀ ਇਕ ਨੌਜਵਾਨ ਲੜਕੀ ਨਾਲ ਜਾਣ-ਪਹਿਚਾਣ ਹੋਈ। ਉਸ ਨੌਜਵਾਨ ਲੜਕੀ ਨੂੰ ਉਸ ਨੇ ਸਾਰੀ ਘਟਨਾ ਦੱਸੀ।

RapeRape

ਜਿਸ ਤੋਂ ਬਾਅਦ ਉਕਤ ਲੜਕੀ ਉਸ ਨੂੰ ਪੁਰਾਣੀ ਦਿੱਲੀ ਸਥਿਤ ਰੇਲਵੇ ਸਟੇਸ਼ਨ ਪੁਲਿਸ ਥਾਣੇ ਲੈ ਗਈ ਸੀ, ਜਿਥੇ ਉਸਦੀ ਸ਼ਿਕਾਇਤ ਦਰਜ਼ ਕਰਵਾਈ ਗਈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਰਾਣੀ ਦਿੱਲੀ ਰੇਲਵੇ ਸਟੇਸ਼ ਦੀ ਪੁਲਿਸ ਨੇ ਜ਼ੀਰੋ ਨੰਬਰ ਐਫ਼.ਆਈ.ਆਰ ਦਰਜ਼ ਕਰ ਲਈ ਸੀ। ਘਟਨਾ ਲੁਧਿਆਣਾ ਦੀ ਹੋਣ ਦੇ ਕਾਰਨ ਉਸ ਨੂੰ ਡਾਕ ਦੁਆਰਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਦਿਤਾ ਸੀ। ਏ.ਐਸ.ਆਈ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਐਫ਼ਆਈਆਰ ਮਿਲ ਚੁੱਕੀ ਹੈ। ਜਿਹੜੀ ਕਿ ਦਰਜ਼ ਕਰ ਲਈ ਹੈ। ਦੋਸ਼ੀ ਨੂੰ ਹਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਮਾਮਲੇ ਦੀ ਜਾਂਚ ਕਰਕੇ ਦੋਸੀ ਨੂੰ ਕਾਬੂ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement