ਜਗਰਾਉਂ ਪੁਲਿਸ ਨੇ ਪੰਜ ਲੁਟੇਰੇ ਕੀਤੇ ਕਾਬੂ
Published : Jul 18, 2018, 1:14 am IST
Updated : Jul 18, 2018, 1:14 am IST
SHARE ARTICLE
SSP addressing the press conference
SSP addressing the press conference

ਪਿੰਡ ਪੰਡੋਰੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਬੀਤੀ 6 ਜੁਲਾਈ ਦੀ ਰਾਤ ਆਏ ਪੰਜ ਨੌਜਵਾਨਾਂ ਵਲੋਂ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ..........

ਜਗਰਾਉਂ : ਪਿੰਡ ਪੰਡੋਰੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਬੀਤੀ 6 ਜੁਲਾਈ ਦੀ ਰਾਤ  ਆਏ ਪੰਜ ਨੌਜਵਾਨਾਂ ਵਲੋਂ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ  ਹੈ। ਇਸ ਸਬੰਧੀ 5 ਲੁਟੇਰੇ ਕਾਬੂ ਕਰ ਲਏ ਹਨ।  ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦਸਿਆ ਕਿ ਪਿੰਡ ਪੰਡੋਰੀ ਵਿਖੇ ਜੀ.ਟੀ. ਰੋਡ ਨੇੜੇ ਬਣੇ ਮੱਛੀ ਤਲਾਬ 'ਤੇ

6 ਜੁਲਾਈ ਦੀ ਰਾਤ ਨੌਕਰ ਵਿਨੋਦ ਬਾਬਨ ਸੁੱਤਾ ਪਿਆ ਸੀ। ਅੱਧੀ ਰਾਤ ਨੂੰ ਵਿਨੋਦ ਬਾਬਨ ਦੀਆਂ ਚੀਕਾਂ ਸੁਣਾਈ ਦਿਤੀਆਂ। ਰੌਲਾ ਸੁਣ ਕੇ ਉਸ ਦੀ ਪਤਨੀ ਤੇ ਮਾਂ ਜਾਗ ਗਏ। ਕਮਰੇ ਨੂੰ ਅੰਦਰੋਂ ਕੁੰਡੀ ਲਗਾਈ ਹੋਈ ਸੀ। ਉਨ੍ਹਾਂ ਜਦੋਂ ਦਰਵਾਜਾ ਤੋੜਿਆ ਤਾਂ ਵਿਨੋਦ ਬਾਬਨ ਦੇ ਸਿਰ 'ਤੇ ਸੱਟਾਂ ਲੱਗੀਆਂ ਹੋਈਆਂ ਸਨ। ਹਮਲਾਵਰਾਂ ਨੇ ਸੰਗੀਤਾ ਦੇ ਸਿਰ 'ਤੇ ਦਾਤ ਨਾਲ ਵਾਰ ਕੀਤਾ, ਜਿਸ ਨਾਲ ਨੂੰਹ ਗੰਭੀਰ ਜ਼ਖ਼ਮੀ ਹੋ ਗਈ ਸੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement