ਫਰੀਦਕੋਟ ਜੇਲ੍ਹ 'ਚ ਨਸ਼ਾ ਤਸਕਰੀ: ਹਵਾਲਾਤੀ ਨੇ ਬਾਹਰੋਂ ਪਾਬੰਦੀਸ਼ੁਦਾ ਵਸਤੂਆਂ ਮੰਗਵਾਈਆਂ, ਸਪਲਾਈ ਕਰਨ ਆਏ 3 ਨੌਜਵਾਨ; ਇਕ ਗ੍ਰਿਫ਼ਤਾਰ, 2 ਫਰਾਰ
Published : Jun 18, 2023, 1:03 pm IST
Updated : Jun 18, 2023, 1:03 pm IST
SHARE ARTICLE
photo
photo

ਪੁਲਿਸ ਨੇ ਤਿੰਨਾਂ ਨੌਜੁਆਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਤਾਲਾਬੰਦੀ ਕਰ ਦਿਤੀ ਹੈ।

 

ਫਰੀਦਕੋਟ  : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਕੇਂਦਰੀ ਜੇਲ ਵਿਚ ਬੰਦ ਸੱਤਿਅਮ ਨੂੰ ਬਾਹਰੋਂ ਪਾਬੰਦੀਸ਼ੁਦਾ ਵਸਤੂਆਂ ਲਿਆਉਣਾ ਮਹਿੰਗਾ ਪੈ ਗਿਆ। ਜੇਲ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਵਸਤੂ ਜੇਲ ਵਿੱਚ ਸੁੱਟਣ ਆਏ ਤਿੰਨ ਵਿਅਕਤੀਆਂ ਵਿਚੋਂ ਇੱਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ ਪਰ ਦੋ ਮੁਲਜ਼ਮ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਨੇ ਤਿੰਨਾਂ ਨੌਜੁਆਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਤਾਲਾਬੰਦੀ ਕਰ ਦਿਤੀ ਹੈ।

ਸਹਾਇਕ ਜੇਲ ਸੁਪਰਡੈਂਟ ਗੁਰਤੇਜ ਸਿੰਘ ਨੇ ਦਸਿਆ ਕਿ ਜੇਲ ਦੀ ਸੁਰੱਖਿਆ ਟੀਮ ਵਲੋਂ ਤਿੰਨ ਵਿਅਕਤੀਆਂ ਨੂੰ ਜੇਲ ਦੇ ਬਾਹਰ ਸ਼ੱਕੀ ਢੰਗ ਨਾਲ ਘੁੰਮਦੇ ਦੇਖਿਆ ਗਿਆ। ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਵਿਚੋਂ ਇੱਕ ਅਮਨ ਵਾਸੀ ਪਿੰਡ ਚਾਹਲ ਫਰੀਦਕੋਟ ਨੂੰ ਕਾਬੂ ਕਰ ਲਿਆ ਗਿਆ ਪਰ ਉਸ ਦੇ ਦੋ ਸਾਥੀ ਫ਼ਰਾਰ ਹੋ ਗਏ। ਪੁੱਛਗਿਛ ਕਰਨ 'ਤੇ ਅਮਨ ਨੇ ਦਸਿਆ ਕਿ ਉਸ ਨੇ ਕੋਟਕਪੂਰਾ ਦੇ ਰਹਿਣ ਵਾਲੇ ਸਤਿਅਮ ਦਾ ਨਾਮ ਲਿਆ।

ਅਮਨ ਨੇ ਦਸਿਆ ਕਿ ਸਤਿਅਮ ਨੇ ਉਸ ਤੋਂ ਪਾਬੰਦੀਸ਼ੁਦਾ ਚੀਜ਼ ਮੰਗਵਾਈ ਸੀ, ਜਿਸ ਨੂੰ ਉਹ ਜੇਲ ਅੰਦਰ ਸੁੱਟਣ ਆਇਆ ਸੀ। ਫਰੀਦਕੋਟ ਸਿਟੀ ਥਾਣੇ ਦੇ ਏ.ਐਸ.ਆਈ ਗੁਰਦਿੱਤ ਸਿੰਘ ਨੇ ਦਸਿਆ ਕਿ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਸਤਿਆਮ, ਦੋਸ਼ੀ ਅਮਨ ਅਤੇ ਦੋ ਅਣਪਛਾਤੇ ਨੌਜੁਆਨਾਂ ਖ਼ਿਲਾਫ਼ ਜੇਲ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement