ਕਰਨਾਟਕ ਦੇ ਰਾਜਪਾਲ ਕੋਲੋਂ ਹੋਰ ਆਸ ਵੀ  ਕੀ ਸੀ: ਅਮਰਿੰਦਰ ਸਿੰਘ
Published : May 18, 2018, 8:45 am IST
Updated : May 18, 2018, 8:45 am IST
SHARE ARTICLE
Captain Amarinder Singh
Captain Amarinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇਕਰਨਾਟਕ ਵਿਚ...

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਦੇ ਰਾਜਪਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇਕਰਨਾਟਕ ਵਿਚ ਸਰਕਾਰ ਬਨਾਉਣ ਲਈ ਘੱਟ ਗਿਣਤੀ ਪਾਰਟੀ ਨੂੰ ਸੱਦਾ ਦੇ ਕੇ ਭਾਰਤੀ ਜਮਹੂਰੀਅਤ ਅਤ ਸੰਵਿਧਾਨ ਦਾ ਕਤਲ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ, ''ਆਰ ਐਸ ਐਸ ਦੇ ਰਾਜਪਾਲ ਕੋਲੋਂਤੁਸੀਂ ਹੋਰ  ਆਸ ਵੀ ਕੀ ਕਰ ਸਕਦ ਹੋ?'' ਮੁੱਖ ਮੰਤਰੀ ਨ ਕਿਹਾ ਕਿ ਸਵਿਧਾਨ ਨੂੰ ਬਣਾਈ ਰੱਖਣ ਲਈ ਹੁਣ ਭਾਰਤ ਦ ਲੋਕ ਸੁਪਰੀਮ ਕੋਰਟ ਵੱਲ ਦੇਖ ਰਹੇ ਹਨ। ਕਰਨਾਟਕ ਦੇ ਘਟਨਾਕ੍ਰਮ ਨੂੰ ਮੰਦਭਾਗਾ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਪਰੋਕਤ ਘਟਨਾਵਾਂ ਸਿਰਫ ਉਦਾਸ ਕਰਨ ਵਾਲੀਆਂ ਹੀ ਨਹੀਂ  ਸਗੋਂ ਭਾਰਤ ਲਈ ਖਤਰਨਾਕ ਵੀ ਹਨ। '' ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚਾ ਦੇਸ਼ ਕਰਨਾਟਕ ਦੇ ਰਾਜਪਾਲ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ 

amarinder singhamarinder singh

ਉਨ੍ਹਾਂ ਕਿਸ ਤਰਕ ਦੈ ਆਧਾਰ 'ਤ ਘੱਟ ਗਿਣਤੀ ਭਾਜਪਾ ਨੂੰ ਸਰਕਾਰ ਬਨਾਉਣ ਦਾ ਸੱਦਾ ਦਿਤਾ ਜਦਕਿ ਕੁਝ ਸਮਾਂ ਪਹਿਲਾਂ ਗੋਆ ਵਿੱਚ ਇਸ ਤੋਂ ਉਲਟ ਵਾਪਰਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਦਲੀਲ ਸੀ ਕਿ ਬਹੁਮੱਤ ਦ ਸਮਰਥਨ ਹਾਸਲ ਪਾਰਟੀ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਤੁਰੰਤ ਸਦਨ ਵਿੱਚ ਬਹੁਮੱਤ ਸਾਬਤ ਕਰਵਾਉਣਾ ਚਾਹੀਦਾ ਹੈ ਨਾ ਕਿ ਘੱਟ ਗਿਣਤੀ ਵਾਲੀ ਪਾਰਟੀ ਨੂੰ ਸਰਕਾਰ ਬਨਾਉਣ ਤੇ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦੈ ਕੈ ਵਿਰੋਧੀ ਧਿਰ ਨੂੰ ਤੋੜਨ ਅਤ ਖਰੀਦੋ-ਫਰੋਖਤ ਦਾ ਰਾਹ ਖੋਲਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨ ਆਪਣੈ ਟਵੀਟ ਵਿਚ ਲਿਖਿਆ '' ਕਰਨਾਟਕ ਵਿੱਚ ਜਮਹੂਰੀਅਤ ਨੂੰ ਬੁਰੀ ਤਰ੍ਹਾ ਤੋੜਿਆ-ਮਰੋੜਿਆ ਅਤੇ ਕਤਲ ਕੀਤਾ ਗਿਆ ਹੈ। ਇਹ ਭਾਰਤ ਦੇ ਭਵਿਖ ਲਈ ਚੰਗਾ ਸ਼ਗਨ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement