ਡਾਕਟਰਾਂ ਦੇ ਸਤਾਏ ਪਰਿਵਾਰ ਲਈ 'ਗੱਬਰ' ਬਣਿਆ ਲੱਖਾ ਸਿਧਾਣਾ
Published : Mar 18, 2019, 8:42 pm IST
Updated : Mar 18, 2019, 8:42 pm IST
SHARE ARTICLE
'Gabber' Lakha Sidhana
'Gabber' Lakha Sidhana

5 ਲੱਖ ਰੁਪਏ ਦਾ ਬਿਲ ਮਾਫ਼ ਕਰਵਾਇਆ

ਬਠਿੰਡਾ : ਤੁਸੀ ਸਾਲ 2015 'ਚ ਆਈ ਬਾਲੀਵੁਡ ਫ਼ਿਲਮ 'ਗੱਬਰ ਇਜ ਬੈਕ' ਵੇਖੀ ਹੋਵੇਗੀ। ਇਸ ਫ਼ਿਲਮ 'ਚ ਹਸਪਤਾਲਾਂ ਅੰਦਰ ਮਰੀਜ਼ਾਂ ਦੀ ਹੁੰਦੀ ਲੁੱਟ-ਖਸੁੱਟ ਨੂੰ ਵਿਖਾਇਆ ਗਿਆ ਹੈ ਅਤੇ ਅਦਾਕਾਰ ਅਕਸ਼ੈ ਕੁਮਾਰ 'ਗੱਬਰ' ਬਣ ਕੇ ਇਸ ਗੋਰਖ ਧੰਦੇ ਦਾ ਪਰਦਾਫ਼ਾਸ ਕਰਦਾ ਹੈ। ਅਹਿਜਾ ਹੀ ਅਸਲ ਮਾਮਲਾ ਬਠਿੰਡਾ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਲੱਖਾ ਸਿਧਾਣਾ 'ਗੱਬਰ' ਬਣ ਕੇ ਬਹੁੜਿਆ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਬਣਾਏ ਸਵਾ ਲੱਖ ਰੁਪਏ ਦੇ ਬਿਲ ਨੂੰ ਮਾਫ਼ ਕਰਵਾਇਆ।

'Gabber' Lakha Sidhana-1'Gabber' Lakha Sidhana-1

ਲੱਖਾ ਸਿਧਾਣਾ ਨੇ ਇਸ ਪੂਰੀ ਘਟਨਾ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਉਸ ਦੇ ਇਸ ਕੰਮ ਦੀ ਲੋਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਲੱਖਾ ਸਿਧਾਣਾ ਨੇ ਦੱਸਿਆ ਕਿ ਇਕ ਪਰਿਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਵਿਖੇ ਇਕ ਪ੍ਰਾਈਵੇਟ ਹਸਪਤਾਲ 'ਚ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਆਇਆ ਸੀ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਆਪ੍ਰੇਸ਼ਨ ਦਾ 70 ਹਜ਼ਾਰ ਰੁਪਏ ਖ਼ਰਚਾ ਆਵੇਗਾ ਅਤੇ ਬਾਕੀ ਥੋੜੇ ਬਹੁਤ ਹੋਰ ਖ਼ਰਚੇ ਹੋਣਗੇ। ਹਸਪਤਾਲ ਪ੍ਰਸ਼ਾਸਨ ਨੇ ਇਲਾਜ ਮਗਰੋਂ ਬਿਲ 5 ਲੱਖ ਰੁਪਏ ਬਣਾ ਦਿੱਤਾ।

'Gabber' Lakha Sidhana-2'Gabber' Lakha Sidhana-2

ਲੱਖਾ ਸਿਧਾਣਾ ਨੇ ਦੱਸਿਆ ਕਿ ਪਰਿਵਾਰ ਨੇ ਇਸ ਬਾਰੇ ਉਸ ਨੂੰ ਦੱਸਿਆ ਅਤੇ ਜਦੋਂ ਉਸ ਨੇ ਇੱਥੇ ਪਹੁੰਚ ਕੇ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਅਸਲ ਬਿਲ ਵਿਖਾਉਣ ਤੋਂ ਇਨਕਾਰ ਕਰ ਦਿੱਤਾ। ਕਾਫ਼ੀ ਬਹਿਸਬਾਜ਼ੀ ਮਗਰੋਂ ਹਸਪਤਾਲ ਪ੍ਰਸ਼ਾਸਨ ਨੇ ਬਿਲ ਮਾਫ਼ ਕਰਦਿਆਂ ਕਿਹਾ ਕਿ ਉਹ ਸਿਰਫ਼ 1.25 ਲੱਖ ਰੁਪਏ ਦਾ ਬਿਲ ਭਰ ਕੇ ਜਾ ਸਕਦੇ ਹਨ।

ਸਿਧਾਣੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਹਸਪਤਾਲਾਂ ਵਿਰੁੱਧ ਆਵਾਜ਼ ਚੁੱਕੋ ਤਾਂ ਜੋ ਲੁੱਟ-ਖਸੁੱਟ ਹੋਣੋਂ ਬਚਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement