ਲਾਲ ਕਿਲ੍ਹੇ ’ਤੇ ਤਲਵਾਰਬਾਜ਼ੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, 2 ਤਲਵਾਰਾਂ ਵੀ ਬਰਾਮਦ
Published : Feb 18, 2021, 2:06 am IST
Updated : Feb 18, 2021, 2:06 am IST
SHARE ARTICLE
image
image

ਲਾਲ ਕਿਲ੍ਹੇ ’ਤੇ ਤਲਵਾਰਬਾਜ਼ੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, 2 ਤਲਵਾਰਾਂ ਵੀ ਬਰਾਮਦ

ਨਵੀਂ ਦਿੱਲੀ, 17 ਫ਼ਰਵਰੀ : ਗਣਤੰਤਰ ਦਿਵਸ ਮੌਕੇ ਕਿਸਾਨ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਮਾਮਲੇ ਵਿਚ ਇਕ ਹੋਰ ਗਿ੍ਰਫ਼ਤਾਰੀ ਹੋਈ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ 30 ਸਾਲਾ ਮਨਿੰਦਰ ਸਿੰਘ ਨੂੰ ਮੰਗਲਵਾਰ ਰਾਤ ਅੱਠ ਵਜੇ ਦੇ ਕਰੀਬ ਗਿ੍ਰਫ਼ਤਾਰ ਕੀਤਾ ਅਤੇ ਉਸ ਕੋੋਲੋਂ 2 ਤਲਵਾਰਾਂ ਵੀ ਬਰਾਮਦ ਕੀਤੀਆਂ ਹਨ। 
ਏ. ਸੀ. ਪੀ. ਅਤਰ ਸਿੰਘ ਦੇ ਸੁਪਰਵਿਜ਼ਨ ਵਿਚ ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਪਵਨ ਕੁਮਾਰ ਅਤੇ ਇੰਸਪੈਕਟਰ ਕਰਮਬੀਰ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮਨਿੰਦਰ ਸਿੰਘ ਨੂੰ ਪੀਤਮਪੁਰਾ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਉਸ ਦੀ ਗਿ੍ਰਫ਼ਤਾਰੀ ਮੰਗਲਵਾਰ ਸ਼ਾਮ ਕਰੀਬ 7.45 ਵਜੇ ਹੋਈ। ਉਹ ਕਾਰ ਏਸੀ ਮਕੈਨੀਕ ਦਾ ਕੰਮ ਕਰਦਾ ਹੈ। ਉਸ ਦੀ ਨਿਸ਼ਾਨਦੇਹੀ ’ਤੇ ਸਵਰੂਪ ਨਗਰ ਵਿਚੋਂ ਪੁਲਿਸ ਨੇ 4.3 ਫੁੱਟ ਲੰਮੀਆਂ 2 ਤਲਵਾਰਾਂ ਬਰਾਮਦ ਕੀਤੀਆਂ ਹਨ। 
ਦਿੱਲੀ ਪੁਲਿਸ ਮੁਤਾਬਕ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ’ਚ ਮਨਿੰਦਰ ਸਿੰਘ ਦੋ ਤਲਵਾਰਾਂ ਲਹਿਰਾ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਗਿ੍ਰਫ਼ਤਾਰ ਮਨਿੰਦਰ ਸਿੰਘ ਨੇ ਕਈ ਭੜਕਾਉਣ ਵਾਲੇ ਫੇਸਬੁੱਕ ਪੋਸਟ ਵੀ ਕੀਤੇ ਸਨ। ਉਹ ਦਿੱਲੀ ਦੇ ਸਿੰਘੂ ਬਾਰਡਰ ’ਤੇ ਜਾਂਦਾ ਰਹਿੰਦਾ ਸੀ। ਮਨਿੰਦਰ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਸਵਰੂਪ ਨਗਰ ਇਲਾਕੇ ਦੇ 6 ਲੋਕਾਂ ਨੂੰ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ। ਪੁਲਿਸ ਮੁਤਾਬਕ ਮਨਿੰਦਰ ਅਪਣੇ ਸਾਥੀਆਂ ਅਤੇ ਹੋਰ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨਾਲ ਲਾਲ ਕਿਲ੍ਹੇ ’ਚ ਦਾਖ਼ਲ ਹੋਇਆ। ਮਨਿੰਦਰ ਨੇ ਤਲਵਾਰਬਾਜ਼ੀ ਕੀਤੀ। ਇਸ ਤੋਂ ਸ਼ਰਾਰਤੀ ਅਨਸਰਾਂ ਨੂੰ ਹੌਸਲਾ ਮਿਲਿਆ। ਇਸ ਦੌਰਾਨ ਲਾਲ ਕਿਲ੍ਹੇ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਹੁਣ ਤਕ  120 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।                         (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement