Giddarbah News : 'ਆਪ' ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ

By : BALJINDERK

Published : Nov 17, 2024, 7:41 pm IST
Updated : Nov 17, 2024, 7:41 pm IST
SHARE ARTICLE
 'ਆਪ' ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ’ਚ ਚੋਣ ਪ੍ਰਚਾਰ ਕਰਦੇ ਹੋਏ
'ਆਪ' ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ’ਚ ਚੋਣ ਪ੍ਰਚਾਰ ਕਰਦੇ ਹੋਏ

Giddarbah News : ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਸਾਰੇ ਵਾਅਦੇ ਪੂਰੇ ਕੀਤੇ,ਜੋ ਵਾਅਦੇ ਰਹਿ ਗਏ ਉਹ ਆਉਣ ਵਾਲੇ ਢਾਈ ਸਾਲਾਂ ’ਚ ਕੀਤੇ ਜਾਣਗੇ ਪੂਰੇ

Giddarbah News : 'ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁਖਮੰਤਰੀ ਦੇ ਓਐਸਡੀ ਰਾਜਬੀਰ ਸਿੰਘ, ਵਿਧਾਇਕ ਬਲਕਾਰ ਸਿੰਘ ਸਿੱਧੂ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਂਸ, ਚਰਨਜੀਤ ਲੁਹਾਰਾ, ਸ਼ਮਿੰਦਰ ਕੋਟਲੀ ਦੇ ਨਾਲ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।

ਉਨ੍ਹਾਂ ਨੇ ਪਿੰਡ ਸਾਹਿਬ ਚੰਦ, ਮੱਲਣ, ਕੋਠੇ ਅਮਨਗੜ, ਕੋਠੇ ਹਜੂਰੇਵਾਲਾ, ਕੋਠੇ ਢਾਬਾ ਵਾਲੇ, ਕੋਠੇ ਚੀਦਿਆਂ ਵਾਲਾ , ਕੋਠੇ ਬਰਡੇ ਵਾਲੇ ,ਕੋਠੇ ਕੇਰ ਸਿੰਘ ਵਾਲੇ,ਕੋਠੇ ਢਿਲਵਾਂ ਵਾਲੇ ,ਕੋਟਲੀ ਅਬਲੂ, ਆਸਾ ਬੁੱਟਰ ਅਤੇ ਕਾਉਣੀ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। 

1

ਇਸ ਮੌਕੇ ਡੀਪੀ ਢਿੱਲੋ ਨੇ ਹਲਕੇ ਦੇ ਲੋਕਾਂ ਤੋਂ ਝੋਲੀ ਅੱਡ ਕੇ ਢਾਈ ਸਾਲ ਲਈ ਵੋਟਾਂ ਮੰਗਦਿਆਂ ਕਿਹਾ ਕਿ ਤੁਸੀਂ 12 ਸਾਲ ਰਾਜਾ ਵੜਿੰਗ ਅਤੇ 16 ਸਾਲ ਮਨਪ੍ਰੀਤ ਬਾਦਲ ਨੂੰ ਦਿੱਤੇ, ਪਰ ਉਹਨਾਂ ਨੇ ਹਲਕੇ ਲਈ ਕੁਝ ਨਹੀਂ ਕੀਤਾ। ਜੇਕਰ ਮੈਂ ਢਾਈ ਸਾਲਾਂ ’ਚ ਉਨ੍ਹਾਂ ਦੇ 28 ਸਾਲਾਂ ਤੋਂ ਵੱਧ ਕੰਮ ਨਾ ਕੀਤੇ ਮੈਂ ਅਗਲੀ ਚੌਣਾ ਵਿੱਚ ਵੋਟ ਮੰਗਣ ਨਹੀਂ ਆਵਾਂਗਾ।

1

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਤੇ ਜੋ ਵਾਅਦੇ ਰਹਿ ਗਏ ਹਨ ਉਹ ਆਉਣ ਵਾਲੇ ਢਾਈ ਸਾਲਾਂ ਵਿੱਚ ਪੂਰੇ ਕੀਤੇ ਜਾਣਗੇ।

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਵੋਟਾਂ ਮੰਗਣ ਲਈ ਕੋਈ ਵੀ ਮੁੱਦਾ ਨਹੀਂ ਹੈ, ਵਿਰੋਧੀ ਸਿਰਫ ਡਰਾਮੇਬਾਜ਼ੀ ਕਰ ਰਹੇ ਹਨ। ਲੋਕ ਇਹਨਾਂ ਦੀ ਡਰਾਮੇਬਾਜ਼ੀ ਨੂੰ ਜਾਣ ਗਏ ਹਨ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹਲਕਾ ਗਿੱਦੜਬਾਹਾ ਦਾ ਵਿਕਾਸ ਕਰਵਾਉਣਗੇ ਤੇ ਹਲਕੇ ਦੀ ਸੀਟ ਵੱਡੀ ਲੀਡ ਨਾ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਹਾਜ਼ਰ ਸਨ ।

(For more news apart from AAP candidate Hardeep Singh Dimpy Dhillon campaigned in different villages of Giddarbaha News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement