8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ
Published : Nov 17, 2020, 1:08 am IST
Updated : Nov 17, 2020, 1:08 am IST
SHARE ARTICLE
image
image

8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ

ਅਕਤੂਬਰ ਮਹੀਨੇ ਵਿਚ ਮਹਿੰਗਾਈ ਦਰ 1.48 ਫ਼ੀ ਸਦੀ ਰਹੀ


ਨਵੀਂ ਦਿੱਲੀ, 16 ਨਵੰਬਰ : ਅਕਤੂਬਰ 2020 ਲਈ ਥੋਕ ਮਹਿੰਗਾਈ ਦਰ ਥੋਕ ਮੁਲ ਸੂਚਕ ਅੰਕ (ਡਬਲਯੂਪੀਆਈ) ਵਲੋਂ ਅੰਕੜਾ ਜਾਰੀ ਕੀਤਾ ਗਿਆ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਥੋਕ ਮਹਿੰਗਾਈ ਦਰ ਸਤੰਬਰ ਦੇ 1.32 ਫ਼ੀ ਸਦੀ ਤੋਂ ਵਧ ਕੇ 1.48 ਫ਼ੀ ਸਦੀ ਹੋ ਗਈ ਹੈ। ਪਿਛਲੇ ਇਕ ਸਾਲ ਵਿਚ ਇਹ ਤੀਜੀ ਵਾਰ ਲਗਾਤਾਰ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਹੁਣ ਥੋਕ ਮਹਿੰਗਾਈ ਦਰ 8 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਖਾਣ ਪੀਣ ਦੀਆਂ ਵਸਤਾਂ ਦਾ ਡਬਲਯੂਪੀਆਈ ਘੱਟ ਕੇ 5.78 ਫ਼ੀ ਸਦੀ ਹੋ ਗਿਆ ਹੈ। ਇਹ ਸਤੰਬਰ ਵਿਚ 6.92 ਸੀ। ਅਕਤੂਬਰ ਵਿਚ ਨਿਰਮਾਣ ਉਤਪਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ ਹੈ। ਇਹ ਸਤੰਬਰ ਦੇ 1.61 ਫ਼ੀ ਸਦੀ ਦੇ ਮੁਕਾਬਲੇ ਵਧ ਕੇ 2.12 ਫ਼ੀ ਸਦੀ ਹੋ ਗਿਆ ਹੈ। ਖ਼ੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ ਵਿਚ ਕਮੀ ਦੇ ਬਾਵਜੂਦ, ਖਾਣ ਪੀਣ ਦੀਆਂ ਵਸਤਾਂ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਦੇ ਸਬੰਧ 'ਚ ਚਿੰਤਾ ਬਣੀ ਹੋਈ ਹੈ। ਮਾਹਰ ਮੰਨਦੇ ਹਨ ਕਿ ਖਾਣ ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਹੁਣ ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਹੋਰ ਚੀਜ਼ਾਂ ਉੱਤੇ ਵੀ ਆ ਰਹੀ ਹੈ। ਅਜਿਹੀ ਸਥਿਤੀ ਵਿਚ ਇਹ ਆਉਣ ਵਾਲੇ ਦਿਨਾਂ ਵਿਚ ਵਿਆਜ ਦਰਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਲੰਮੀ ਅਤੇ ਸਖ਼ਤ ਤਾਲਾਬੰਦੀ ਤੋਂ ਬਾਅਦ ਦੇਸ਼ ਵਿਚ ਆਰਥਕ ਗਤੀਵਿਧੀਆਂ ਦੀ ਸ਼ੁਰੂਆਤ ਹੋਈ। ਮਾਰਚ ਤੋਂ ਬਾਅਦ ਅਗੱਸਤ 2020 ਵਿਚ ਪਹਿਲੀ ਵਾਰ ਇਹ ਅੰਕੜੇ ਸਕਾਰਾਤਮਕ ਦਾਇਰੇ ਵਿਚ ਆਏ ਸਨ।
ਥੋਕ ਵਿਚ ਵਿਕਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਡਬਲਯੂਪੀਆਈ ਦੁਆਰਾ ਉਪਲਬਧ ਹੁੰਦੀ ਹੈ। ਭਾਰਤ ਵਿਚ ਥੋਕ ਮੁੱਲ ਸੂਚਕ ਅੰਕ ਨੂੰ ਤਿੰਨ ਸਮੂਹਾਂ ਵਿਚ ਵੰਡਿਆimageimage
13.2 ਫ਼ੀ ਸਦੀ, 22.6 ਫ਼ੀ ਸਦੀ ਅਤੇ 64.2 ਫ਼ੀ ਸਦੀ ਯੋਗਦਾਨ ਪਾਉਂਦੇ ਹਨ।      (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement