ਅਮਰੀਕਾ 'ਚ ਕੋਵਿਡ-19 ਦੇ ਮਾਮਲੇ 1.1 ਕਰੋੜ ਦੇ ਪਾਰ
Published : Nov 17, 2020, 1:05 am IST
Updated : Nov 17, 2020, 1:05 am IST
SHARE ARTICLE
image
image

ਅਮਰੀਕਾ 'ਚ ਕੋਵਿਡ-19 ਦੇ ਮਾਮਲੇ 1.1 ਕਰੋੜ ਦੇ ਪਾਰ

ਕਈ ਸੂਬਿਆਂ ਨੇ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ


ਲਾਂਸਿੰਗ, 16 ਨਵੰਬਰ : ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲੇ 1.1 ਕਰੋੜ ਦੇ ਪਾਰ ਪਹੁੰਚ ਗਿਆ ਹੈ। ਕੋਰੋਨਾ 'ਤੇ ਕਾਬੂ ਪਾਉਣ ਲਈ ਹੁਣ ਕਈ ਸੂਬਿਆਂ ਨੇ ਨਵੇਂ ਸਿਰੇ ਤੋਂ ਕੋਸ਼ਿਸ ਸ਼ੁਰੂ ਕਰ ਦਿਤੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਕਰੀਬ ਦਸ ਲੱਖ ਮਾਮਲੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਅੰਦਰ ਸਾਹਮਣੇ ਆਏ ਹਨ।ਵਾਸ਼ਿੰਗਟਨ ਤੇ ਕਈ ਹੋਰ ਸੂਬਿਆਂ ਦੀ ਰਾਹ ਚਲਦੇ ਹੋਏ ਮਿਸ਼ੀਗਨ ਨੇ ਵੀ ਪ੍ਰਭਾਵ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵਾਈਟਮਰ ਪ੍ਰਸ਼ਾਸਨ ਨੇ ਐਤਵਾਰ ਨੂੰ ਹਾਈ ਸਕੂਲ ਤੇ ਕਾਲਜ ਬੰਦ ਕਰਨ, ਹੋਟਲ 'ਚ ਬੈਠ ਕੇ ਖਾਣਾ ਖਾਣ ਦੀ ਵਿਵਸਥਾ ਬੰਦ ਕਰਨ ਤੇ ਖੇਡ ਗਤੀਵਿਧੀਆਂ ਨੂੰ ਵੀ ਬੰਦ ਕਰਨ ਦਾ ਹੁਕਮ ਦਿਤਾ। ਹੁਕਮ ਤਹਿਤ ਮਨੋਰੰਜਨ ਦੀਆਂ ਕਈ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ ਤੇ ਜਿਮ 'ਚ ਗਰੁੱਪ ਕਲਾਸਾਂ ਨਹੀਂ ਹੋਣਗੀਆਂ। ਇਹ ਨਵੇਂ ਨਿਯਮ ਤਿੰਨ ਹਫ਼ਤੇ ਤਕ ਪ੍ਰਭਾਵੀ ਰਹਿਣਗੇ।
ਇਸ ਤੋਂ ਪਹਿਲਾ ਵਾਸ਼ਿੰਗਟਨ ਦੇ ਗਵਰਨਰ ਜੇ. ਇਨਸਲੀ ਨੇ ਸਮਾਜਕ ਮੇਲ ਜੋਲ 'ਤੇ ਨਵੀਂਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ। ਜਾਨ ਹੋਪਕਿਨਜ਼ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਸਬੰਧੀ ਅੰਕੜਿਆਂ ਮੁਤਾਬਕ ਅਮਰੀਕਾ 'ਚ ਐਤਵਾਰ ਤਕ ਵਾਇਰਸ ਦੇ ਮਾਮਲੇ 1.1 ਕਰੋੜ 'ਤੇ ਪਹੁੰਚ ਗਏ ਹਨ। 9 ਨਵੰਬਰ ਨੂੰ ਇਥੇ ਵਾਇਰਸ ਦੇ ਮਾਮਲੇ ਇਕ ਕਰੋੜ ਤੋਂ ਪਾਰ ਸਨ, ਜਿਸ ਦਾ ਮਤਲਬ ਹੈ ਕਿ ਕਰੀਬ ਦਸ ਲੱਖ ਮਾਮਲੇ ਸਿਰਫ਼ 6 ਦਿਨ ਦੇ ਅੰਦਰ ਸਾਹਮਣੇ ਆਏ ਹਨ। ਅਮਰੀਕਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 20 ਜਨਵਰੀ ਨੂੰ ਵਾਸ਼ਿੰਗਟਨ 'ਚ ਸਾਹਮਣੇ ਆਇਆ ਸੀ ਅਤੇ 300 ਦਿਨ ਦੇ ਅੰਦਰ ਕੁੱਲ ਮਾਮਲੇ 1.1 ਕਰੋੜ 'ਤੇ ਪੁੱਜ ਗਏ।  
(ਪੀਟੀਆਈ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement