ਅਣਖ ਦੀ ਖਾਤਰ ਪਿਓ ਅਤੇ ਪੁੱਤਰ ਵੱਲੋਂ ਧੀ ਦਾ ਕਤਲ
Published : Jul 17, 2019, 6:44 pm IST
Updated : Jul 17, 2019, 6:44 pm IST
SHARE ARTICLE
Murder Case
Murder Case

ਨੇੜਲੇ ਪਿੰਡ ਘਿਓਰਾ ਵਿਖੇ ਅਣਖ ਖਾਤਰ ਕੁੜੀ ਦਾ ਕਤਲ ਕਰ ਕੇ ਦੇਰ ਰਾਤ ਸੰਸਕਾਰ ਕਰਨ ਦਾ ਮਾਮਲਾ...

ਚੰਡੀਗੜ੍ਹ: ਨੇੜਲੇ ਪਿੰਡ ਘਿਓਰਾ ਵਿਖੇ ਅਣਖ ਖਾਤਰ ਕੁੜੀ ਦਾ ਕਤਲ ਕਰ ਕੇ ਦੇਰ ਰਾਤ ਸੰਸਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ ਆਪਣੇ ਪਰਵਾਰ ਦੀ ਮਰਜ਼ੀ ਖ਼ਿਲਾਫ਼ ਪਿੰਡ ਦੇ ਹੀ ਇਕ ਮੁੰਡੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਜਿਸ ਦਾ ਕੁੜੀ ਦੇ ਪਰਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਥਾਣਾ ਸਦਰ ਪੁਲਿਸ ਨੇ ਪ੍ਰੇਮੀ ਦੀ ਸ਼ਿਕਾਇਤ ‘ਤੇ ਕੁੜੀ ਦੇ ਪਿਓ ਤੇ ਭਰਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਘਿਓਰਾ ਵਾਸੀ ਗੁਰਜੰਟ ਸਿੰਘ ਅਤੇ ਇਸੇ ਪਿੰਡ ਦੀ ਰਹਿਣ ਵਾਲੀ ਕੁੜੀ ਜੋਤੀ ਕੌਰ ਨਾਲ ਕਾਫੀ ਲੰਮੇ ਸਮੇਂ ਤੋਂ ਦੋਸਤੀ ਸੀ।

MurderMurder

ਕਰੀਬ ਦੋ ਮਹੀਨੇ ਪਹਿਲਾਂ ਗੁਰਜੰਟ ਤੇ ਜੋਤੀ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰਦਿਆਂ ਖਰੜ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਰਵਾਰ ਦੀ ਮਰਜ਼ੀ ਬਿਨਾਂ ਵਿਆਹ ਕਰਵਾ ਲਿਆ। ਕਰੀਬ 20 ਦਿਨ ਤਕ ਗੁਰਜੰਟ ਅਤੇ ਜੋਤੀ ਘਰੋਂ ਬਾਹਰ ਇਕੱਠੇ ਰਹਿੰਦੇ ਰਹੇ ਜਿਸ ਦਾ ਪਰਵਾਰਾਂ ਨੂੰ ਪਤਾ ਲੱਗਣ 'ਤੇ ਦੋਹਾਂ ਨੂੰ ਵਾਪਸ ਘਰ ਬੁਲਾਇਆ ਗਿਆ। ਬੀਤੇ ਮਹੀਨੇ ਦੋਵਾਂ ਪਰਵਾਰਾਂ ਦੇ ਮੋਹਤਬਰਾਂ ਦੀ ਹਾਜ਼ਰੀ ਵਿਚ ਗੁਰਜੰਟ ਅਤੇ ਜੋਤੀ ਦਾ ਤਲਾਕ ਵੀ ਕਰਵਾ ਦਿੱਤਾ ਗਿਆ। ਗੁਰਜੰਟ ਸਿੰਘ ਮੁਤਾਬਿਕ 14 ਜੁਲਾਈ ਦੀ ਰਾਤ ਉਹ ਜੋਤੀ ਦੇ ਘਰ ਦੇ ਬਾਹਰ ਗਿਆ ਸੀ। ਘਰ ਅੰਦਰੋਂ ਜੋਤੀ ਦੀਆਂ ਚੀਕਾਂ ਸੁਣ ਕੇ ਉਸ ਨੇ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ।

MurderMurder

ਗੁਰਜੰਟ ਅਨੁਸਾਰ ਉਸ ਨੇ ਦਰਵਾਜ਼ੇ ਦੀਆਂ ਵਿਰਲਾਂ ਤੋਂ ਦੇਖਿਆ ਕਿ ਜੋਤੀ ਦੇ ਪਿਤਾ ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਗਲ਼ਾ ਘੁੱਟ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਜੋਤੀ ਦੀ ਲਾਸ਼ ਦੇਰ-ਰਾਤ ਪਿੰਡ ਦੀਆਂ ਮੜ੍ਹੀਆਂ ਵਿਚ ਜਾ ਕੇ ਲੱਕੜਾਂ 'ਤੇ ਤੇਲ ਪਾ ਕੇ ਸਾੜ ਦਿੱਤੀ ਗਈ। ਗੁਰਜੰਟ ਸਿੰਘ ਨੇ ਇਸ ਬਾਰੇ ਸੋਮਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਦੇ ਆਧਾਰ 'ਤੇ ਪੁਲਿਸ ਨੇ ਜੋਤੀ ਦੇ ਫੁੱਲ ਅਤੇ ਰਾਖ ਇਕੱਠੀ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਦੱਸਿਆ ਕਿ ਲੜਕੀ ਦੇ ਭਰਾ ਤੇ ਪਿਤਾ 'ਤੇ ਮਾਮਲਾ ਦਰਜ ਕਰ ਲਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement