ਪਾਕਿਸਤਾਨ ਹੁਣ ਮਾਲ ਗੱਡੀਆਂ ਰਾਹੀਂ ਹੈਰੋਇਨ ਭੇਜਣ ਲੱਗਾ
Published : Jun 17, 2018, 12:21 pm IST
Updated : Jun 17, 2018, 12:21 pm IST
SHARE ARTICLE
Pakistan train
Pakistan train

ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸਮੇਂ ਸਮੇਂ 'ਤੇ ਸਾਡੇ ਦੇਸ਼ ਨੂੰ ਅਸਥਿਰ ਕਰਨ ਦੀਆਂ ਨਵੀਆਂ ਨਵੀਆਂ ਤਰਕੀਬਾਂ ਕੀਤੀਆਂ ਜਾਂਦੀਆਂ ਹਨ। ਉਹ ਕਦੇ ਆਧੁਨਿਕ ਹਥਿਆਰ ...

ਅੰਮ੍ਰਿਤਸਰ, (ਕ੍ਰਾਈਮ ਰਿਪੋਰਟਰ) : ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸਮੇਂ ਸਮੇਂ 'ਤੇ ਸਾਡੇ ਦੇਸ਼ ਨੂੰ ਅਸਥਿਰ ਕਰਨ ਦੀਆਂ ਨਵੀਆਂ ਨਵੀਆਂ ਤਰਕੀਬਾਂ ਕੀਤੀਆਂ ਜਾਂਦੀਆਂ ਹਨ। ਉਹ ਕਦੇ ਆਧੁਨਿਕ ਹਥਿਆਰ ਦੇ ਕੇ ਅਤਿਵਾਦੀਆਂ ਨੂੰ ਸਾਡੇ ਦੇਸ਼ 'ਚ ਵਾੜ ਦਿੰਦਾ ਹੈ ਤੇ ਕਦੇ ਜਾਸੂਸ ਭੇਜ ਕੇ ਦੇਸ਼ ਦੇ ਖ਼ੁਫ਼ੀਆ ਰਾਜ਼ ਜਾਣ ਕੇ ਭਾੜੇ ਦੇ ਟੱਟੂਆਂ ਤੋਂ ਹਮਲਾ ਕਰਵਾ ਦਿੰਦਾ ਹੈ। ਆਰ ਪਾਰ ਦੀ ਲੜਾਈ ਤਿੰਲ ਵਾਰ ਹਾਰਨ ਤੋਂ ਬਾਅਦ ਉਸ ਦੇ ਮਨ ਵਿਚ ਜਿੱਤਣ ਦੀ ਟੀਸ ਬਣੀ ਹੋਈ ਹੈ।

HeroinHeroin

ਉਹ ਕਿਸੇ ਨਾ ਕਿਸੇ ਤਰੀਕੇ ਸਾਡੇ ਸਮਾਜ ਤੇ ਸਾਡੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਉਸ ਨੇ ਅਪਣੇ ਦੇਸ਼ ਵਿਚੋਂ ਵਪਾਰ ਲਈ ਵਰਤੀ ਜਾਣ ਵਾਲੀ ਰੇਲ ਗੱਡੀ ਵਿਚ ਨਸ਼ੇ ਦੀ ਖੇਪ ਭੇਜ ਦਿਤੀ। ਪਾਕਿਸਤਾਨ ਵਲੋਂ ਸ਼ੁੱਕਰਵਾਰ ਨੂੰ ਅਟਾਰੀ ਬਾਰਡਰ ਪਹੁੰਚੀ ਮਾਲ-ਗੱਡੀ ਵਿਚੋਂ ਕਸਟਮ ਨੇ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ।  ਰੇਲ ਗੱਡੀ ਸ਼ੁੱਕਰਵਾਰ ਦੀ ਸ਼ਾਮ ਨੂੰ 4 ਵਜੇ  ਦੇ ਕਰੀਬ ਪਹੁੰਚੀ ਸੀ ।  ਜਦੋਂ ਕਸਟਮ ਵਿਭਾਗ ਨੇ ਡਿੱਬਾ ਨੰਬਰ ਬੀਸੀਐਨਐਮ-1/51467 ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਦੋ ਪੈਕਟ ਹੈਰੋਇਨ  ਦੇ ਮਿਲੇ।  

Pakistan trainPakistan train

ਇਕ ਪੈਕਟ ਵਿਚ 502. 8 ਗਰਾਮ ਅਤੇ ਦੂਜੇ ਵਿਚ 533.8 ਗਰਾਮ ਹੈਰੋਇਨ ਸੀ। ਫ਼ਿਲਹਾਲ ਕਸਟਮ ਵਿਭਾਗ ਨੇ ਕਸਟਮ ਐਕਟ 1962 ਐਨਡੀਪੀਐਸ ਐਕਟ  ਤਹਿਤ ਕੇਸ ਦਰਜ ਕਰ ਲਿਆ ਹੈ। ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ  ਗੁਪਤਾ ਦਾ ਕਹਿਣਾ ਹੈ ਕਿ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 5 ਕਰੋੜ ਰੁਪਏ ਬਣਦੀ ਹੈ।ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਕਸਟਮ ਕੋਲ ਹਾਈਟੈਕ ਮਸ਼ੀਨਾਂ ਕਾਰਨ ਹੀ ਸੰਭਵ ਹੋ ਸਕੀ ਹੈ।ਜ਼ਿਕਰਯੋਗ ਹੈ ਕਿ ਪਾਕਿਸਤਾਨ ਵਾਲੇ ਪਾਸਿਉਂ ਹੈਰੋਇਨ ਆਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

Pakistan trainPakistan train

ਆਏ ਦਿਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਪਾਕਿਸਤਾਨੀ ਤਸਕਰ ਹੈਰੋਇਨ ਪਹੁੰਚਾਉਂਦੇ ਰਹਿੰਦੇ ਹਨ। ਕਈ ਤਸਕਰ ਇਧਰ ਨਸ਼ੇ ਦੀ ਖੇਪ ਪਹੁੰਚਾਉਣ 'ਚ ਕਾਮਯਾਬ ਵੀ ਹੋ ਜਾਂਦੇ ਹਨ ਤੇ ਕਈ ਬੀਐਸਐਫ਼ ਦੀ ਚੌਕਸੀ ਕਾਰਲ ਮਾਰੇ ਵੀ ਜਾਂਦੇ ਹਨ ਪਰ ਸਰਕਾਰੀ ਤੌਰ 'ਤੇ ਚੈੱਕ ਹੋ ਕੇ ਭਾਰਤ ਆਉਂਦੀ ਮਾਲ ਗੱਡੀ ਵਿਚੋਂ ਹੈਰੋਇਨ ਮਿਲਣਾ ਇਸ ਗੱਲ ਦਾ ਇਸ਼ਾਰਾ ਕਰਦੀ ਹੈ ਕਿ ਭਾਰਤ ਵਿਚ ਨਸ਼ੇ ਭੇਜਣ ਵਿਚ ਪਾਕਿਸਤਾਨ ਸਰਕਾਰ ਤੇ ਉਥੋਂ ਦੇ ਅਧਿਕਾਰੀਆਂ ਦੀ ਸਿੱਧੀ ਸ਼ਮੂਲੀਅਤ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement