ਪੰਜਾਬ ਸਰਕਾਰ ਵਲੋਂ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ : ਲਾਲ ਸਿੰਘ
Published : Dec 16, 2020, 12:30 am IST
Updated : Dec 16, 2020, 12:30 am IST
SHARE ARTICLE
image
image

ਪੰਜਾਬ ਸਰਕਾਰ ਵਲੋਂ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ : ਲਾਲ ਸਿੰਘ

ਨੂੰ ਦਸਿਆ ਕਿ 2100 ਤੋਂ ਵੱਧ ਪੱਕੀਆਂ ਮੰਡੀਆਂ ਅਤੇ ਜੇ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਰਿਹਾ ਤਾਂ ਇੰਨੀਆਂ ਹੋਰ ਆਰਜੀ ਖ਼ਰੀਦ ਕੇਂਦਰਾਂ ਦਾ ਇੰਤਜਾਮ ਹੋ ਜਾਏਗਾ ਤਾਂ ਕਿ ਅੰਨਦਾਤਾ ਦੀ ਸੋਨੀ ਰੰਗੀ ਫ਼ਸਲ ਦਾ ਦਾਣਾ ਦਾਣਾ ਚੁਕਿਆ ਜਾ ਸਕੇ। ਤਿੰਨ ਵਾਰ ਮੰਤਰੀ ਰਹੇ, ਛੇ ਵਾਰ ਕਾਂਗਰਸੀ ਵਿਧਾਇਕ ਰਹਿ ਚੁੱਕੇ, ਮੌਜੂਦਾ ਕੈਬਿਨਟ ਰੈਂਕ ਦੇ ਸੀਨੀਅਰ ਨੇਤਾ ਕਲ ਸ਼ੰਭੂ ਉਤੇ ਕਈ ਘੰਟੇ ਧਰਨੇ ਉਤੇ ਬੈਠੇ ਮਗਰੋਂ ਦਿੱਲੀ ਦੇ ਜੰਤਰ ਮੰਤਰ ਉਤੇ ਬਾਕੀ ਕਾਂਗਰਸੀ ਐਮ.ਪੀ. ਦਾ ਸਾਥ ਦਿਤਾ ਨੇ ਦੁਖੀ ਮਨ ਨਾਲ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਨਹੀਂ ਸਮਝ ਰਹੀ ਅਤੇ ਤਿੰਨੋਂ ਖੇਤੀ ਕਾਨੂੰ ਰੱਦ ਕਰਨ ਦੀ ਥਾਂ ਸੋਧਾਂ ਜਾਂ ਤਰਮੀਮਾਂ ਕਰਨ ਦਾ ਸੁਝਾਅ  ਦੇ ਰਹੀ ਹੈ ਪਰ ਕਿਸਾਨ ਨੇਤਾ ਵੀ ਅੜ ਗਏ ਹਨ ਅਤੇ ਅੰਦੋਲਨ ਲੰਮਾ ਹੋਣ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਏਗਾ। ਲਾਲ ਸਿੰਘ ਨੇ ਦਸਿਆ ਕਿ ਬਿਹਾਰ ਵਿਚ ਇਕ ਕਿਸਾਨ ਪਰਵਾਰ ਦੀ ਔਸਤ ਮਾਸਿਕ ਆਮਦਨੀ 7175 ਰੁਪਏ ਹੈ, ਹਰਿਆਣਾ ਦੇ ਇਕ ਕਿਸਾਨ ਪਰਵਾਰ ਦੀ 18470 ਰੁਪਏ ਤੋਂ ਪੰਜਾਬ ਵਿਚ ਇਹ ਅੰਕੜਾ 23133 ਰੁਪਏ ਦਾ ਹੈ ਅਤੇ ਕੇਂਦਰ ਦੀ ਨੀਤਿ ਹੈ ਕਿ ਪੰਜਾਬ ਦਾ ਕਿਸਾਨ ਵੀ ਬਿਹਾਰ ਵਾਂਗ ਹੋਰ ਥੱਲੇ ਚਲਾ ਜਾਵੇ। ੁਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸਨ, 2022 ਵਿਚ ਕਿਸਾਨ ਦੀ ਆਮਦਨੀ 2016 ਦੇ ਮੁਕਬਾਲੇ ਦੁੱਗਣੀ ਹੋ ਜਾਏਗੀ ਪਰ ਹੁਣ ਇਹ ਸਮਾਂ 2027 ਤਕ ਐਲਾਨਿਆ ਗਿਆ ਹੈ ਜੋ ਸਾਫ਼ ਤੌਰ ਉਤੇ ਇਕ ਸਿਆਸੀ ਜੁਮਲਾ ਹੈ। ਲਾਲ ਸਿੰਘ ਨੇ ਬੀਤੇ ਕਲ ਸ਼ੰਭੂ ਬੈਰੀਅਰ ਉਤੇ ਇਖ ਕਵੀਸ਼ਰ ਦੇ ਬੋਲ ''ਚਾਹ ਵੇਚਣ ਵਾਲਾ ਕੀ ਜਾਣੇ, ਦਰ ਕਿਸਾਨਾਂ ਦਾ'' ਦੁਹਰਾਏ ਅਤੇ ਕਿਹਾ ਕਿ ਕਿਸਾਨਾਂ ਤੇ ਕੇਂਦਰ ਦਾ ਫਸਿਆ ਪੇਚ, ਛੇਤੀ ਹੱਲ ਹੋਣ ਦੇ ਆਸਾਰ ਅੱਟ ਹੀ ਲੱਗਦੇ ਹਨ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement