ਇੰਜਨ ਦੀ ਲਪੇਟ 'ਚ ਆਉਣ ਕਾਰਣ 10 ਸਾਲਾ ਬੱਚੀ ਦੀ ਮੌਤ
Published : Nov 16, 2020, 3:21 pm IST
Updated : Nov 16, 2020, 3:38 pm IST
SHARE ARTICLE
 10-year-old girl
10-year-old girl

ਪੱਠੇ ਕੁਤਰਨ ਦੌਰਾਨ ਕਮਲਜੀਤ ਕੌਰ ਦੀ ਕਮੀਜ਼ ਇੰਜਨ 'ਚ ਫਸਣ ਕਾਰਨ ਵਾਪਰਿਆ ਹਾਦਸਾ

ਭੁੱਚੋ ਮੰਡੀ : ਪਿੰਡ ਭੁੱਚੋ ਕਲਾਂ ਵਿਖੇ ਪਸ਼ੂਆਂ ਲਈ ਪੱਠੇ ਕੁਤਰਨ ਸਮੇਂ ਇਕ 10 ਸਾਲਾ ਬੱਚੀ ਦੇ ਇੰਜਣ ਦੀ ਲਪੇਟ 'ਚ ਆਉਣ ਕਾਰਣ ਮੌਤ ਹੋ ਗਈ। ਬੱਚੀ ਕਮਲਜੋਤ ਕੌਰ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਮਸ਼ੀਨ ਨਾਲ ਪੱਠੇ ਕੁਤਰ ਰਿਹਾ ਸੀ ਅਤੇ ਕਮਲਜੋਤ ਉਸ ਨੂੰ ਪੱਠੇ ਚੁੱਕ ਕੇ ਫੜਾ ਰਹੀ ਸੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਪੱਠੇ ਕੁਤਰਨ ਦੌਰਾਨ ਕਮਲਜੀਤ ਕੌਰ ਦੀ ਕਮੀਜ਼ ਇੰਜਣ 'ਚ ਫਸ ਜਾਣ ਨਾਲ ਇੰਜਣ ਦੀ ਤੇਜ਼ ਰਫ਼ਤਾਰ ਨੇ ਉਸ ਨੂੰ ਚੁੱਕ ਕੇ ਧਰਤੀ 'ਤੇ ਪਟਕ ਕੇ ਮਾਰਿਆ।

road accidentaccidentਇਸ ਨਾਲ ਲੜਕੀ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਜਿਹੀਆਂ ਘਟਨਾਵਾਂ ਦਾ ਵਾਪਰਣਾ ਅਤਿ ਦੁੱਖਦ ਹੈ। ਮਸੂਮ ਬੱਚੀ ਦੀ ਮੌਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨੇ ਪਹਿਲਾਂ ਵੀ ਸੰਗਰੂਰ ਦੇ ਲਹਿਰਾਗਾਗਾ ਵਿਚ ਅਜਿਹੀ ਘਟਨਾ ਵਾਪਰੀ ਸੀ ਪਰ ਬੱਚੀ ਦੀ ਜਾਨ ਬੱਚ ਗਈ ਸੀ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement