ਕਾਲਜ ਦਾ ਟਾਪਰ ਨੌਜਵਾਨ ਮਜ਼ਦੂਰੀ ਕਰਨ ਨੂੰ ਮਜਬੂਰ, ਨਹੀਂ ਮਿਲੀ ਉੱਚ ਵਿਦਿਆ ਦੇ ਬਾਵਜੂਦ ਨੌਕਰੀ

By : GAGANDEEP

Published : Jul 16, 2021, 12:39 pm IST
Updated : Jul 16, 2021, 12:41 pm IST
SHARE ARTICLE
The college topper forced the young to work
The college topper forced the young to work

ਨੌਜਵਾਨ ਨੇ ਸਰਕਾਰ ਤੋਂ ਕੀਤੀ ਨੌਕਰੀ ਦੀ ਮੰਗ

ਤਰਨਤਾਰਨ (ਦਿਲਬਾਗ ਸਿੰਘ) ਮੁੱਖ ਮੰਤਰੀ ਕੈਪਟਨ ਵੱਲੋਂ ਚੋਣਾਂ ਸਮੇਂ ਸੂਬੇ ਦੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉੱਕਤ ਵਾਅਦਾ ਵੀ ਸਰਕਾਰ ਦੇ ਬਾਕੀ ਵਾਅਦਿਆਂ ਵਾਂਗ ਹਵਾ ਹੋ ਕੇ ਰਹਿ ਗਿਆ ਹੈ। ਪੜ੍ਹੇ ਲਿਖੇ ਨੌਜਵਾਨ ਨੌਕਰੀ ਨਾ ਮਿਲਣ ਕਾਰਨ ਪੜ੍ਹ ਲਿਖ ਕੇ ਮਜ਼ਦੂਰੀ ਕਰਨ ਲਈ ਮਜਬੂਰ ਹਨ।

The college topper forced the young to work,The college topper 

ਅਜਿਹਾ ਹੀ  ਕੁੱਝ ਤਰਨਤਾਰਨ ਦੇ ਕਸਬਾ ਝਬਾਲ ਵਿਖੇ ਦੇਖਣ ਨੂੰ ਮਿਲਿਆ ਜਿਥੋਂ ਦਾ ਵਜ਼ੀਰ ਸਿੰਘ ਆਪਣੇ  ਮਿਹਨਤ ਸਿਦਕਾ ਉੱਚ ਵਿੱਦਿਆ ਤਾਂ ਹਾਸਲ ਕਰ ਗਿਆ ਪਰ ਨੌਕਰੀ ਨਾ ਮਿਲਣ ਕਾਰਨ ਬਜ਼ੁਰਗ ਮਾਂ ਅਤੇ ਆਪਣਾ ਪੇਟ ਪਾਲਣ ਲਈ ਮਜ਼ਦੂਰੀ ਕਰਨ ਲਈ ਮਜਬੂਰ ਹੈ।

The college topper forced the young to work,The college topper 

ਵਜ਼ੀਰ ਸਿੰਘ ਐਮ ਏ ਪੰਜਾਬੀ, ਐਮ ਫਿਲ ਅਤੇ ਬੀ ਏ ਦਾ ਕਾਲਜ ਟੋਪਰ ਤੇ ਗੋਲਡ ਮੈਡਲਿਸਟ ਹੈ ਪਰ ਨੌਕਰੀ ਨਾ ਮਿਲਣ ਕਾਰਨ ਕਦੇ ਝੋਨਾ ਲਾਉਣ ਦਾ ਕੰਮ ਕਰਦਾ ਹੈ, ਕਦੇ ਰਿਕਸ਼ਾ ਚਲਾਉਂਦਾ ਹੈ ਅਤੇ ਕਦੇ ਘਰ-ਘਰ ਜਾ ਕੇ ਲੋਕਾਂ ਦੇ ਵਾਲ ਕੱਟਣ ਦਾ ਕੰਮ ਕਰਦਾ ਹੈ।

The college topper forced the young to work,The college topper

ਵਜ਼ੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪੜ੍ਹਾਈ ਲਈ ਪੈਸੇ ਵੀ ਮਿਹਨਤ ਮਜ਼ਦੂਰੀ ਕਰਕੇ ਇਕੱਠੇ ਕੀਤੇ ਕੇ ਫਿਰ ਪੜ੍ਹਾਈ ਹਾਸਲ ਕੀਤੀ ਤੇ ਸੋਚਿਆ ਸੀ ਕੋਈ ਵਧੀਆਂ ਨੌਕਰੀ ਮਿਲ ਜਾਵੇਗੀ  ਪਰ ਅਜਿਹਾ ਕੁੱਝ ਨਹੀਂ ਹੋਇਆ। 

The college topper forced the young to work,The college topper

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ ਪਰ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਨੂੰ ਨੌਕਰੀ ਨਹੀ ਮਿਲੀ ਹੈ। ਵਜ਼ੀਰ ਸਿੰਘ ਨੇ ਸਰਕਾਰ ਕੋਲੋਂ ਯੋਗਤਾ ਦੇ ਆਧਾਰ ਤੇ ਉਚਿਤ ਨੌਕਰੀ ਦੇਣ ਦੀ ਮੰਗ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement