ਪੀਜੀਆਈ ਦੇ ਡਾਇਰੈਕਟਰ ਨੇ ਜਾਰੀ ਕੀਤੀਆਂ ਹਦਾਇਤਾਂ, ਡਾਕਟਰ ਮਰੀਜਾਂ ਨੂੰ ਬ੍ਰਾਂਡੇਡ ਦਵਾਈਆਂ ਦੀ ਬਜਾਏ ਜੈਨੇਰਿਕ ਦਵਾਈਆਂ ਲਿਖਣ
Published : Jun 16, 2023, 11:50 am IST
Updated : Jun 16, 2023, 11:50 am IST
SHARE ARTICLE
photo
photo

ਡਾਕਟਰ ਮਰੀਜ਼ਾਂ ਨੂੰ ਪਰਚੀ 'ਤੇ ਕੋਡਵਰਡਾਂ ਵਿਚ ਬ੍ਰਾਂਡੇਡ ਦਵਾਈਆਂ ਲਿਖ ਰਹੇ ਹਨ ਜੋ ਸਿਰਫ ਚੋਣਵੇਂ ਕੈਮਿਸਟ ਦੀਆਂ ਦੁਕਾਨਾਂ 'ਤੇ ਉਪਲਬਧ ਹਨ

 

ਚੰਡੀਗੜ੍ਹ : ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਪੀਜੀਆਈ ਵਿਚ ਮਰੀਜ਼ਾਂ ਨੂੰ ਜੈਨੇਰਿਕ ਦੀ ਬਜਾਏ ਬ੍ਰਾਂਡੇਡ ਦਵਾਈਆਂ ਦੇਣ ਦੀਆਂ ਵਾਰ-ਵਾਰ ਸ਼ਿਕਾਇਤਾਂ 'ਤੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤਹਿਤ ਲੋੜਵੰਦ ਮਰੀਜ਼ ਸਸਤੀਆਂ ਅਤੇ ਜੈਨੇਰਿਕ ਦਵਾਈਆਂ ਪ੍ਰਾਪਤ ਕਰ ਸਕਣਗੇ।

ਪ੍ਰੋਫੈਸਰ ਵਿਵੇਕ ਲਾਲ ਨੇ ਪੀ.ਜੀ.ਆਈ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਦਿਤੀਆਂ ਹਨ ਕਿ ਓ.ਪੀ.ਡੀ ਅਤੇ ਹੋਰ ਵਿਭਾਗਾਂ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਬ੍ਰਾਂਡੇਡ ਦਵਾਈਆਂ ਦੀ ਬਜਾਏ ਜੈਨੇਰਿਕ ਦਵਾਈਆਂ ਹੀ ਦਿਤੀਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਸਸਤੀਆਂ ਜੈਨੇਰਿਕ ਦਵਾਈਆਂ ਮਿਲ ਸਕਣ ਅਤੇ ਉਨ੍ਹਾਂ ਦਾ ਇਲਾਜ ਹੋ ਸਕੇ। ਬ੍ਰਾਂਡੇਡ ਅਤੇ ਮਹਿੰਗੀਆਂ ਦਵਾਈਆਂ ਕਾਰਨ ਮਰੀਜ਼ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ।

ਦੱਸ ਦਈਏ ਕਿ ਪੀਜੀਆਈ ਦੀ ਨਵੀਂ ਓਪੀਡੀ ਵਿਚ ਰੋਜ਼ਾਨਾ ਔਸਤਨ 10,000 ਮਰੀਜ਼ ਇਲਾਜ ਲਈ ਆਉਂਦੇ ਹਨ। ਇਹ ਮਰੀਜ਼ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਜੰਮੂ ਕਸ਼ਮੀਰ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਇਲਾਜ ਲਈ ਆਉਂਦੇ ਹਨ। ਪੀਜੀਆਈ ਵਿਚ ਮਰੀਜ਼ਾਂ ਨੂੰ ਬ੍ਰਾਂਡੇਡ ਅਤੇ ਮਹਿੰਗੀਆਂ ਦਵਾਈਆਂ ਦੇਣ ਦਾ ਮਾਮਲਾ ਵਾਰ-ਵਾਰ ਸ਼ਿਕਾਇਤਾਂ ਰਾਹੀਂ ਸਾਹਮਣੇ ਆ ਰਿਹਾ ਹੈ।ਇਥੋਂ ਤੱਕ ਦੇਖਿਆ ਗਿਆ ਹੈ ਕਿ ਕਈ ਵਾਰ ਪੀ.ਜੀ.ਆਈ. ਵਿਚ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਲਿਖੀਆਂ ਦਵਾਈਆਂ ਬਜ਼ਾਰ ਵਿਚ ਸਸਤੇ ਭਾਅ ’ਤੇ ਮਿਲ ਜਾਂਦੀਆਂ ਹਨ।

ਬੀਤੀ ਮਾਰਚ ਵਿਚ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਓਪੀਡੀ ਅਤੇ ਵਿਭਾਗ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਬ੍ਰਾਂਡੇਡ ਦਵਾਈਆਂ ਦੀ ਬਜਾਏ ਜੈਨੇਰਿਕ ਦਵਾਈਆਂ ਲਿਖਣ ਦੀ ਹਦਾਇਤ ਕੀਤੀ ਸੀ। ਇਥੋਂ ਤੱਕ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਹਦਾਇਤ ਕੀਤੀ ਗਈ ਸੀ ਕਿ ਜੇਕਰ ਮਰੀਜਾਂ ਨੂੰ ਜੈਨੇਰਿਕ ਦਵਾਈਆਂ ਨਹੀਂ ਦਿਤੀਆਂ ਜਾ ਰਹੀਆਂ ਤਾਂ ਜੇਕਰ ਬ੍ਰਾਂਡੇਡ ਦਵਾਈਆਂ ਲਿਖੀਆਂ ਜਾਂਦੀਆਂ ਹਨ ਤਾਂ ਉਸ ਦਾ ਰਿਕਾਰਡ ਵੀ ਤਿਆਰ ਕੀਤਾ ਜਾਵੇ ਪਰ ਸਿਹਤ ਸਕੱਤਰ ਦੀਆਂ ਹਦਾਇਤਾਂ ਦੇ ਬਾਵਜੂਦ ਮਰੀਜ਼ਾਂ ਨੂੰ ਬ੍ਰਾਂਡੇਡ ਦਵਾਈਆਂ ਹੀ ਲਿਖਵਾਈਆਂ ਜਾ ਰਹੀਆਂ ਹਨ।

ਇਥੋਂ ਤੱਕ ਕਿ ਜੀਐਮਐਸਐਚ 16 ਅਤੇ ਜੀਐਮਸੀਐਚ 32 ਵਿਚ ਸਥਿਤ ਚੁਣੇ ਹੋਏ ਕੈਮਿਸਟ ਆਪ੍ਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰੀ ਹਸਪਤਾਲ ਦੇ ਡਾਕਟਰ ਮਰੀਜ਼ਾਂ ਨੂੰ ਪਰਚੀ 'ਤੇ ਕੋਡਵਰਡਾਂ ਵਿਚ ਬ੍ਰਾਂਡੇਡ ਦਵਾਈਆਂ ਲਿਖ ਰਹੇ ਹਨ ਜੋ ਸਿਰਫ ਚੋਣਵੇਂ ਕੈਮਿਸਟ ਦੀਆਂ ਦੁਕਾਨਾਂ 'ਤੇ ਉਪਲਬਧ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement