Zira News : ਜ਼ੀਰਾ ਨੇੜੇ ਕਾਰ ਤੇ ਕੈਂਟਰ ਦੀ ਟੱਕਰ ’ਚ ਮਾਂ-ਧੀ ਸਮੇਤ ਤਿੰਨ ਜਣਿਆਂ ਦੀ ਮੌਤ

By : BALJINDERK

Published : May 16, 2025, 6:35 pm IST
Updated : May 16, 2025, 6:35 pm IST
SHARE ARTICLE
 ਐੱਸ.ਐੱਚ.ਓ ਬਲਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ
ਐੱਸ.ਐੱਚ.ਓ ਬਲਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ

Zira News : ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ-54 ’ਤੇ ਜ਼ੀਰਾ ਨਜ਼ਦੀਕ ਪਿੰਡ ਮਲਸੀਆਂ ਕਲਾਂ ਨੇੜੇ ਵਾਪਰਿਆ ਹਾਦਸਾ

Zira News in Punjabi : ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ-54 ’ਤੇ ਜ਼ੀਰਾ ਨਜ਼ਦੀਕ ਪਿੰਡ ਮਲਸੀਆਂ ਕਲਾਂ ਨੇੜੇ ਅੱਜ ਕਾਰ ਅਤੇ ਕੈਂਟਰ ਦੀ ਟੱਕਰ ਦੌਰਾਨ ਮਾਂ-ਧੀ ਸਮੇਤ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੂਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਛੇ ਜੀਆਂ ਦਾ ਇਕ ਪਰਿਵਾਰ ਕਰੇਟਾ ਗੱਡੀ ’ਚ ਬਿਆਸ ਮੱਥਾ ਟੇਕਣ ਜਾ ਰਿਹਾ ਸੀ ਕਿ ਪਿੰਡ ਮਲਸੀਆਂ ਨਜ਼ਦੀਕ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਕੈਂਟਰ ਜਿਸ ਵਿਚ ਪੱਥਰ ਦੀਆਂ ਪਾਈਪਾਂ ਲੋਡ ਕੀਤੀਆਂ ਹੋਈਆਂ ਸਨ, ਨੂੰ ਓਵਰਟੇਕ ਕਰਦਿਆਂ ਉਸ ਨਾਲ ਜਾ ਟਕਰਾਈ।

ਟੱਕਰ ਇੰਨੀ ਭਿਆਨਕ ਸੀ ਕਿ ਆਇਸ਼ਰ ਕੈਂਟਰ ਦਾ ਟਾਇਰਾਂ ਵਾਲਾ ਹਿੱਸਾ ਬਾਡੀ ਤੋਂ ਅਲੱਗ ਹੋ ਗਿਆ ਅਤੇ ਕਰੇਟਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਦੌਰਾਨ ਕਾਰ ਚਲਾ ਰਹੇ ਚੇਤਨ ਨਾਮੀ ਵਿਅਕਤੀ ਦੀ ਪਤਨੀ ਕੋਮਲ ਅਤੇ ਉਸ ਦੀ ਧੀ ਭਾਗਸਿਆ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਤਾਏ ਦੇ ਲੜਕੇ ਜਤਿੰਦਰ ਨੇ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚ ਕੇ ਦਮ ਤੋੜ ਦਿੱਤਾ।

ਇਸ ਮੌਕੇ ਜ਼ਖ਼ਮੀਆਂ ਵਿਚ ਪਾਰਵਤੀ ਦੇਵੀ, ਡਿੰਪਲ ਅਤੇ ਗੱਡੀ ਚਲਾ ਰਿਹਾ ਚੇਤਨ ਜ਼ਖ਼ਮੀ ਹੋ ਗਏ, ਜਿੰਨਾਂ ਵਿਚੋਂ ਡਿੰਪਲ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚੇ ਸਦਰ ਥਾਣਾ ਜ਼ੀਰਾ ਦੇ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ ਅਤੇ ਹਾਦਸਾ ਗ੍ਰਸਤ ਗੱਡੀਆਂ ਨੂੰ ਇਕ ਪਾਸੇ ਕਰਵਾ ਕੇ ਟਰੈਫ਼ਿਕ ਨੂੰ ਬਹਾਲ ਕਰਵਾਇਆ।

 (For more news apart from  Three people including mother and daughter die in collision between car and Canter near Zira News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement