ਗੋਡੇ ਬਦਲਵਾਉਣ 'ਤੇ ਕਰਮਚਾਰੀਆਂ ਨੂੰ ਹੁਣ ਮਿਲਣਗੇ 65 ਦੀ ਬਜਾਏ 70 ਹਜ਼ਾਰ ਰੁਪਏ 
Published : May 16, 2023, 9:16 am IST
Updated : May 16, 2023, 9:16 am IST
SHARE ARTICLE
File Photo
File Photo

ਪਹਿਲਾਂ ਗੋਡਿਆਂ ਦੇ ਇਲਾਜ ਲਈ 65,000 ਰੁਪਏ ਪ੍ਰਤੀ ਗੋਡਾ ਅਤੇ ਸੋਧੇ ਹੋਏ ਇਮਪਲਾਂਟ ਲਈ ਇੱਕ ਲੱਖ ਰੁਪਏ ਪ੍ਰਤੀ ਗੋਡਾ ਦਿੱਤਾ ਜਾਂਦਾ ਸੀ

ਚੰਡੀਗੜ੍ਹ - ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਗੋਡਿਆਂ ਦੀ ਸਰਜਰੀ ਲਈ ਦਿੱਤੇ ਜਾਣ ਵਾਲੇ ਮੁਆਵਜ਼ੇ ਵਿਚ 5,000 ਰੁਪਏ ਪ੍ਰਤੀ (ਗੋਡਾ ਬਦਲਣ) ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਹੋਰ ਮੈਡੀਕਲ ਬਿੱਲਾਂ ਦੀ ਸੀਮਾ ਵੀ ਵਧਾ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਗੋਡਿਆਂ ਦੇ ਇਲਾਜ ਲਈ 65,000 ਰੁਪਏ ਪ੍ਰਤੀ ਗੋਡਾ ਅਤੇ ਸੋਧੇ ਹੋਏ ਇਮਪਲਾਂਟ ਲਈ ਇੱਕ ਲੱਖ ਰੁਪਏ ਪ੍ਰਤੀ ਗੋਡਾ ਦਿੱਤਾ ਜਾਂਦਾ ਸੀ

ਜਿਸ ਨੂੰ ਵਧਾ ਕੇ ਹੁਣ ਗੋਡਿਆਂ ਦੇ ਇਮਪਲਾਂਟ ਦੀ ਰਾਸ਼ੀ 70 ਹਜ਼ਾਰ ਰੁਪਏ ਪ੍ਰਤੀ ਗੋਡਾ ਅਤੇ ਸੋਧੇ ਹੋਏ ਇਮਪਲਾਂਟ ਲਈ 1.5 ਲੱਖ ਰੁਪਏ ਪ੍ਰਤੀ ਗੋਡਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਕਮਰ ਦੇ ਜੋੜ ਦੇ ਇਮਪਲਾਂਟ ਲਈ 40,000 ਰੁਪਏ ਦੇ ਨਾਲ-ਨਾਲ ਹੱਡੀਆਂ ਦੇ ਸੀਮੇਂਟ ਅਤੇ ਨਾਨ-ਸੀਮੇਂਟ ਲਈ 5,000 ਰੁਪਏ ਦਿੱਤੇ ਜਾਂਦੇ ਸਨ, ਹੁਣ ਹਿੱਪ ਇੰਪਲਾਂਟ ਲਈ 90,000 ਰੁਪਏ ਪ੍ਰਤੀ ਕਮਰ ਦਿੱਤੇ ਜਾਣਗੇ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement