ਸਰਕਾਰ ਅਪਣੇ ਮੌਜੂਦਾ ਹਾਲਾਤ ਬਾਰੇ ਜਾਰੀ ਕਰੇ ਵ੍ਹਾਈਟ ਪੇਪਰ - ਪ੍ਰਤਾਪ ਬਾਜਵਾ 
Published : Apr 16, 2022, 6:15 pm IST
Updated : Apr 16, 2022, 6:15 pm IST
SHARE ARTICLE
Partap Singh Bajwa
Partap Singh Bajwa

ਲੋਕਾਂ ਵੱਲ ਧਿਆਨ ਕੀਤਾ ਜਾਵੇ ਕਿਉਂਕਿ ਹਾਹਾਕਾਰ ਮੱਚੀ ਹੋਈ ਹੈ, ਕੋਲੇ ਦੀ ਸਮੱਸਿਆ ਬਹੁਤ ਨਾਜ਼ੁਕ ਹੈ।

 

ਗੁਰਦਾਸਪੁਰ - ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਸਪਲਾਈ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਆ ਰਹੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਇਸ ਐਲਾਨ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਤੇ ਕਿਹਾ ਕਿ ਮੁਫ਼ਤ ਬਿਜਲੀ ਤਾਂ ਬਾਅਦ ’ਚ ਪੰਜਾਬ ਸਰਕਾਰ ਕੋਲ ਕਿੰਨੀ ਬਿਜਲੀ ਹੈ ਅਤੇ ਕਿੰਨੀ ਦੀ ਲੋੜ ਹੈ, ਇਸ ਬਾਰੇ ਸਰਕਾਰ ਕੋਲ ਸਪੱਸ਼ਟ ਅੰਕੜੇ ਨਹੀਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਪੰਜਾਬ ਵਿਚ ਬਿਜਲੀ ਦੀ ਲੋੜ ਅਤੇ ਸਰਪਲੱਸ ਬਿਜਲੀ ਬਾਰੇ ਆਪਣੇ ਵ੍ਹਾਈਟ ਪੇਪਰ ਜਾਰੀ ਕਰੇ। 

Partap Singh Bajwa Partap Singh Bajwa

ਉਹਨਾਂ ਕਿਹਾ ਕਿ ਜਿਵੇਂ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਪੰਜਾਬ ਵਿਚ ਉਹ ਬਿਨ੍ਹਾਂ ਕਿਸੇ ਕੱਟ ਦੇ 10 ਘੰਟੇ ਬਿਜਲੀ ਦੇਣਗੇ ਪਰ ਇਸ ਸਮੇਂ ਸਿਰਫ਼ 2 ਘੰਟੇ ਹੀ ਬਿਜਲੀ ਆਉਂਦੀ ਹੈ। ਜਿਸ ਨਾਲ ਫਸਲਾਂ ਦਾ ਵਿਸ਼ੇਸ਼ ਤੌਰ 'ਤੇ ਮਾਢੇ ਤੇ ਦੁਆਬੇ ਵਿਚ ਕਮਾਦ (ਗੰਨੇ) ਦੀ ਫਸਲ ਦਾ ਬਹੁਤ ਬਾਰੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਮੈਂ ਵਿਰੋਧੀ ਧਿਰ ਦਾ ਨੇਤਾ ਹੋਣ ਕਰ ਕੇ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਲੋਕਾਂ ਵੱਲ ਧਿਆਨ ਕੀਤਾ ਜਾਵੇ ਕਿਉਂਕਿ ਹਾਹਾਕਾਰ ਮੱਚੀ ਹੋਈ ਹੈ, ਕੋਲੇ ਦੀ ਸਮੱਸਿਆ ਬਹੁਤ ਨਾਜ਼ੁਕ ਹੈ। ਬਾਜਵਾ ਨੇ ਕਿਹਾ ਕਿ ਅੱਜ 9000 ਮੈਗਾਵਾਟ ਬਿਜਲੀ ਦੀ ਲੋੜ ਹੈ

Bhagwant MannBhagwant Mann

ਪਰ ਸਾਡੇ ਕੋਲ 4400 ਮੈਗਾਵਾਟ ਬਿਜਲੀ ਹੀ ਹੈ। ਇਸ ਦੇ ਨਾਲ ਹੀ ਉਹਨਾਂ ਸਰਕਾਰ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਗਲੇ ਮਹੀਨਿਆਂ ਵਿਚ ਬਿਜਲੀ ਦੇ ਕੱਟ ਇਸ ਤੋਂ ਵੀ ਵਧ ਜਾਣਗੇ ਤੇ ਅੱਗੇ ਗਰਮੀ ਵੀ ਬਹੁਤ ਹੋਣ ਵਾਲੀ ਹੈ ਜਿਸ ਨਾਲ ਫਸਲਾਂ ਪ੍ਰਭਾਵਿਤ ਹੋਣਗੀਆਂ।  ਪ੍ਰਤਾਪ ਬਾਜਵਾ ਨੇ ਇਕ ਵਾਰ ਗੰਨੇ ਦਾ ਬਕਾਇਆ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈਂ ਦੋ ਚਿੱਠੀਆਂ ਸਰਕਾਰ ਨੂੰ ਲਿਖ ਚੁੱਕਾ ਹਾਂ ਪਰ ਕੋਈ ਜਵਾਬ ਨਹੀਂ ਆਇਆ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿਚ ਕੁੱਝ ਦਿਨਾਂ ਵਿਚ ਹੋਏ ਕਤਲਾਂ ਨੂੰ ਲੈ ਕੇ ਵੀ ਸਰਕਾਰ 'ਤੇ ਸਵਾਲ ਚੁੱਕੇ। 

Partap Singh Bajwa Partap Singh Bajwa

ਉਹਨਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜੀ ਹੋਈ ਹੈ। ਰੋਜ਼ਾਨਾ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਫੋਰਸ ਦਾ ਗਠਨ ਕੀਤਾ ਹੈ ਪਰ ਇਸ ਫੋਰਸ ਦੀ ਕੀ ਕਾਰਗੁਜ਼ਾਰੀ ਹੈ, ਉਸ ਬਾਰੇ ਅਜੇ ਪੰਜਾਬੀਆਂ ਨੂੰ ਕੁਝ ਸਪੱਸ਼ਟ ਨਹੀਂ ਹੈ। ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement