ਨਿਊਜ਼ੀਲੈਂਡ 'ਚ ਬੈਂਕਾਂ ਵਿਚ ਚੈੱਕਾਂ ਦਾ ਲੈਣਾ-ਦੇਣਾ ਬੰਦ
Published : Apr 16, 2021, 12:52 am IST
Updated : Apr 16, 2021, 12:52 am IST
SHARE ARTICLE
image
image

ਨਿਊਜ਼ੀਲੈਂਡ 'ਚ ਬੈਂਕਾਂ ਵਿਚ ਚੈੱਕਾਂ ਦਾ ਲੈਣਾ-ਦੇਣਾ ਬੰਦ

ਔਕਲੈਂਡ, 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਕਈ ਦਹਾਕਿਆਂ ਤੋਂ ਪੈਸੇ ਦਾ ਲੈਣ-ਦੇਣ ਕਰਨ ਲਈ ਇਲੈਕਟ੍ਰਾਨਿਕ ਪ੍ਰਣਾਲੀ ਵਰਤੀ ਜਾ ਰਹੀ ਹੈ ਪਰ ਬੈਂਕ ਚੈੱਕ ਵੀ ਅਪਣੀ ਚਾਲੇ ਚੱਲੀ ਜਾ ਰਹੇ ਸਨ ਅਤੇ ਇਹ ਉਹੀ ਚੈੱਕ ਹੁੰਦੇ ਸਨ ਜੋ ਕਈ ਵਾਰ ਨਿਜੀ ਅਤੇ ਬੈਂਕਾਂ ਦੇ ਖ਼ਜ਼ਾਨੇ ਭਰਨ ਲਈ ਵਰਤੇ ਜਾਂਦੇ ਸਨ ਪਰ ਹੁਣ ਆਧੁਨਿਕ ਪ੍ਰਣਾਲੀ ਨੇ ਇਸ ਨੂੰ  ਬੀਤੇ ਜ਼ਮਾਨੇ ਦਾ ਘੋਸ਼ਤ ਕਰ ਦਿਤਾ ਹੈ ਅਤੇ ਬੈਂਕਾਂ ਨੇ ਵੀ ਪੈਸੇ ਦੇਣ ਲਈ ਇਸ ਕਾਗ਼ਜ਼ ਦੇ ਟੁਕੜੇ ਤੋਂ ਮੂੰਹ ਮੋੜ ਲਿਆ ਹੈ |
ਨਿਊਜ਼ੀਲੈਂਡ ਦੇ ਬਹੁਤ ਸਾਰੇ ਬੈਂਕ ਅਪਣੇ ਗਾਹਕਾਂ ਨੂੰ  ਚਿੱਠੀਆਂ ਲਿਖ ਕੇ ਸੂਚਤ ਕਰ ਰਹੇ ਹਨ ਕਿ ਅਸੀਂ ਜਿੱਥੇ ਨਵੀਂਆਂ ਚੈੱਕ ਬੁੱਕਾਂ ਦੇਣੀਆਂ ਬੰਦ ਕਰ ਦੇਣੀਆਂ ਹਨ ਉਥੇ ਬੈਂਕਾਂ ਨੇ ਚੈੱਕ ਦਾ ਲੈਣ ਦੇਣ ਬੰਦ ਕਰ ਦੇਣਾ ਹੈ | ਅੱਜ ਏ. ਐਨ. ਜ਼ੈਡ ਵਲੋਂ ਈਮੇਲ ਰਾਹੀਂ ਸੂਚਤ ਕੀਤਾ ਗਿਆ ਕਿ 31 ਮਈ 2021 ਤੋਂ ਬਾਅਦ ਸਥਾਨਕ ਚੈੱਕ ਨਹੀਂ ਲਏ ਜਾਣਗੇ | ਇਸ ਦੇ ਨਾਲ ਹੀ ਅਜੇ ਆਸਟਰੇਲੀਅਨ, ਕੈਨੇਡੀਅਨ, ਬਿ੍ਟਿਸ਼, ਅਮਰੀਕੀ ਚੈੱਕ ਚਲਦੇ ਰਹਿਣਗੇ | ਹੁਣ ਪੈਸੇ ਦਾ ਸਾਰਾ ਲੈਣ ਦੇਣ ਸਿਰਫ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਹੋਇਆ ਕਰੇਗਾ | 

ਦੇਸ਼ ਦੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇੰਟਰੈਨਟ ਬੈਂਕਿੰਗ ਕਰਨ ਤੋਂ ਝਿਜਕਦੇ ਹਨ ਜਾਂ ਫਿਰ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ  ਜ਼ਿਆਦਾ ਤਜ਼ਰਬਾ ਨਹੀਂ ਹੈ, ਉਨ੍ਹਾਂ ਲਈ ਏਜ ਕਨਸਰਨ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਬੈਂਕਾਂ ਵਲੋਂ ਫੋਨ ਬੈਂਕਿੰਗ ਦੀ ਸਹੂਲਤ ਬਾਰੇ ਜਾਗਰੂਕ ਕਰ ਰਹੀਆਂ ਹਨ |  

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement