ਲੁਧਿਆਣਾ 'ਚ ਕਲਯੁਗੀ ਮਾਂ ਨੇ ਨਵਜੰਮੀ ਧੀ ਦਾ 2 ਲੱਖ ਰੁਪਏ 'ਚ ਕੀਤਾ ਸੀ ਸੌਦਾ

By : KARAN

Published : Feb 16, 2026, 1:40 pm IST
Updated : Feb 16, 2026, 1:40 pm IST
SHARE ARTICLE
In Ludhiana, a Kaliyugi mother had traded her newborn daughter for Rs 2 lakh.
In Ludhiana, a Kaliyugi mother had traded her newborn daughter for Rs 2 lakh.

ਧੀ ਨੂੰ ਅੱਗੇ ਸੌਂਪਣ ਸਮੇਂ ਪੁਲਿਸ ਨੇ ਮਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ

ਲੁਧਿਆਣ : ਲੁਧਿਆਣਾ ਤੋਂ ਇਕ ਦਿਲ ਨੂੰ ਦਹਿਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁਗੀ ਮਾਂ ਨੇ ਆਪਣੀ ਨਵਜੰਮੀ ਧੀ ਨੂੰ 2 ਲੱਖ 10 ਹਜ਼ਾਰ ਰੁਪਏ ’ਚ ਵੇਚਣ ਦਾ ਫ਼ੈਸਲਾ ਕਰ ਲਿਆ। ਪੁਲਸ ਨੇ ਇਸ ਘਿਨੌਣੀ ਹਰਕਤ ਪਰਦਾਫਾਸ਼ ਕਰਦਿਆਂ ਇਕ ਮਹਿਲਾ ਡਾਕਟਰ ਸਮੇਤ ਪੰਜ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਲਿਆ ਹੈ। ਇਹ ਪੂਰਾ ਖੇਡ ਅਰੋੜਾ ਨਰਸਿੰਗ ਹੋਮ ਤੋਂ ਸ਼ੁਰੂ ਹੋਇਆ, ਜਿੱਥੇ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਮਾਂ ਸੁਨੀਤਾ ਰਾਣੀ, ਬੱਚਾ ਖਰੀਦਣ ਵਾਲੇ ਅਤੇ ਡਾਕਟਰ ਸਮੇਤ ਅੱਠ ਲੋਕਾਂ ਦੇ ਖਿਲਾਫ਼ ਕੇਸ ਦਰਜ ਕਰਕੇ ਪੰਜ ਨੂੰ ਕਾਬੂ ਕਰ ਲਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣੇਦਾਰ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ 15 ਫਰਵਰੀ ਨੂੰ ਇਲਾਕੇ ਵਿਚ ਗਸ਼ਤ 'ਤੇ ਸਨ। ਇਸੇ ਦੌਰਾਨ ਇਕ ਗੁਪਤ ਸੂਚਨਾ ਦੇ ਆਧਾਰ ’ਤੇ  ਅਰੋੜਾ ਨਰਸਿੰਗ ਹੋਮ ਵਿਚ 14 ਫਰਵਰੀ ਨੂੰ ਸੁਨੀਤਾ ਦੇਵੀ ਨਾਮਕ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਹ ਮਾਂ ਮਮਤਾ ਨੂੰ ਦਰਕਿਨਾਰ ਕਰਕੇ ਆਪਣੀ ਨਵਜੰਮੇ ਬੇਟੀ ਨੂੰ ਵੇਚਣ ਦੀ ਫਿਰਾਕ ਵਿਚ ਸੀ। ਪੁਲਸ ਨੂੰ ਖ਼ਬਰ ਮਿਲੀ ਕਿ ਬੱਚੀ ਦਾ ਸੌਦਾ 2 ਲੱਖ 10 ਹਜ਼ਾਰ ਰੁਪਏ ਵਿਚ ਤੈਅ ਹੋ ਚੁੱਕਾ ਹੈ ਅਤੇ ਮੁਲਜ਼ਮ ਨੀਲੀ ਝੰਡਾ ਰੋਡ ਸਥਿਤ ਪਾਰਕ ਦੇ ਕੋਲ ਡੀਲ ਫਾਈਨਲ ਕਰਨ ਲਈ ਇਕੱਠੇ ਹੋਏ ਹਨ।

ਪੁਲਿਸ ਨੇ ਬਿਨਾਂ ਦੇਰ ਕੀਤਿਆਂ ਤੁਰੰਤ ਪਾਰਕ ਵਿਚ ਰੇਡ ਕੀਤੀ, ਜਿੱਥੇ ਬੱਚੀ ਨੂੰ ਵੇਚਣ ਦੀ ਤਿਆਰੀ ਚੱਲ ਰਹੀ ਸੀ। ਪੁਲਸ ਨੇ ਮੌਕੇ ਤੋਂ ਬੱਚੀ ਦੀ ਮਾਂ ਸੁਨੀਤਾ ਦੇਵੀ, ਪ੍ਰਵੀਨ, ਬੀ.ਏ.ਐੱਮ.ਐੱਸ. ਡਾਕਟਰ ਮਨਮੀਤ ਕੌਰ, ਰੁਚੀ ਅਤੇ ਖਰੀਦਦਾਰ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਇਸ ਨਵਜੰਮੀ ਬੱਚੀ ਦਾ ਸੌਦਾ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਗਿਰੋਹ ਨੇ ਪਹਿਲਾਂ ਵੀ ਕਿਸੇ ਬੱਚੇ ਦਾ ਸੌਦਾ ਕੀਤਾ ਹੈ ਜਾਂ ਇਸ ਨੈੱਟਵਰਕ ਵਿਚ ਹੋਰ ਵੀ ਵੱਡੇ ਨਾਮ ਸ਼ਾਮਲ ਹਨ। ਫਿਲਹਾਲ ਮਾਸੂਮ ਬੱਚੀ ਨੂੰ ਸੁਰੱਖਿਅਤ ਸਰਪ੍ਰਸਤੀ ਵਿਚ ਲੈ ਲਿਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement