ਅਮਰੀਕੀ ਰਾਜਦੂਤ ਦੇ ਵੈਸਟਰਨ ਕਮਾਂਡ ਦੌਰੇ 'ਤੇ ਭਖਿਆ ਵਿਵਾਦ
Published : Feb 16, 2026, 8:07 pm IST
Updated : Feb 16, 2026, 8:07 pm IST
SHARE ARTICLE
Controversy erupts over US ambassador's visit to Western Command
Controversy erupts over US ambassador's visit to Western Command

“ਹੁਣੇ ਚੰਡੀਗੜ੍ਹ 'ਚ ਆਇਆ। ਭਾਰਤੀ ਫ਼ੌਜ ਦੇ ਵੈਸਟਰਨ ਕਮਾਂਡ 'ਚ ਜਾਣ ਨੂੰ ਲੈ ਕੇ ਉਤਸ਼ਾਹਿਤ ਹਾਂ।''

ਚੰਡੀਗੜ : ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਚੰਡੀਗੜ੍ਹ ਸਥਿਤ ਭਾਰਤੀ ਫੌਜ ਦੇ ਵੈਸਟਰਨ ਕਮਾਂਡ ਦੌਰੇ ਨੇ ਸਿਆਸੀ ਤੇ ਸਮਾਜਕ  ਮੰਚਾਂ ਉਤੇ  ਵਿਵਾਦ ਛੇੜ ਦਿਤਾ ਹੈ। ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਗੋਰ ਨੇ ਸੋਸ਼ਲ ਮੀਡੀਆ ਉਤੇ  ਲਿਖਿਆ, “ਹੁਣੇ ਚੰਡੀਗੜ੍ਹ ’ਚ ਆਇਆ। ਭਾਰਤੀ ਫ਼ੌਜ ਦੇ ਵੈਸਟਰਨ ਕਮਾਂਡ ’ਚ ਜਾਣ ਨੂੰ ਲੈ ਕੇ ਉਤਸ਼ਾਹਿਤ ਹਾਂ।’’
ਇਸ ਦੌਰੇ ਉਤੇ  ਵਿਰੋਧੀ ਧਿਰ ਨੇ ਸਵਾਲ ਉਠਾਏ ਹਨ। ਸ਼ਿਵ ਸੈਨਾ-ਯੂ.ਬੀ.ਟੀ. ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, “ਭਾਰਤ ਦੇ ਰਣਨੀਤਿਕ ਹਿੱਤ ਹੁਣ ਅਮਰੀਕਾ ਦੀਆਂ ਉਮੀਦਾਂ ਨਾਲ ਜੁੜ ਗਏ ਹਨ। ਇਹ ਦੌਰਾ ਉਸੇ ਰੁਝਾਨ ਨੂੰ ਦਰਸਾਉਂਦਾ ਹੈ।’’
ਕੇਰਲ ਕਾਂਗਰਸ ਨੇ ਵੀ ਤਿੱਖੀ ਪ੍ਰਤੀਕ੍ਰਿਆ ਦਿਤੀ । ਉਨ੍ਹਾਂ ਨੇ ਪਠਾਨਕੋਟ ਏਅਰਬੇਸ ਉਤੇ  ਪਿਛਲੇ ਵਿਵਾਦਾਂ ਦੀ ਯਾਦ ਦਿਵਾਈ ਤੇ ਪੁਛਿਆ , “ਹੁਣ ਇੰਨਾ ਘਬਰਾਉਣ ਦੀ ਲੋੜ ਕਿਉਂ? ਉਸ ਵੇਲੇ ਤਾਂ ਕਿਹਾ ਗਿਆ ਸੀ ਕਿ ‘ਮੋਦੀ ਨੇ ਕੀਤਾ ਹੋਵੇਗਾ ਤਾਂ ਸੋਚ-ਸਮਝ ਕੇ ਕੀਤਾ ਹੋਵੇਗਾ।’’’
ਸੋਸ਼ਲ ਮੀਡੀਆ ਉਤੇ  ਵੀ ਲੋਕਾਂ ਨੇ ਚਿੰਤਾ ਜਤਾਈ। ਇਕ  ਯੂਜ਼ਰ ਨੇ ਲਿਖਿਆ, “ਕੀ ਇਹ ਬਹੁਤ ਹੀ ਸਰਗਰਮ ਨਹੀਂ ਹੋ ਗਿਆ? ਹਰ ਕਿਸੇ ਨਾਲ ਮਿਲ ਰਿਹਾ ਹੈ। ਸਰਕਾਰ ਕੀ ਕਰ ਰਹੀ ਹੈ?’’
ਅਮਰੀਕੀ ਰਾਜਦੂਤ ਗੋਰ, ਇੰਡੋ-ਪੈਸਿਫਿਕ ਕਮਾਂਡਰ ਐਡਮਿਰਲ ਪਾਪਾਰੋ ਦੇ ਨਾਲ ਆਏ ਹਨ। ਹਾਲਾਂਕਿ ਸਰਕਾਰੀ ਪੱਖੋਂ ਇਸ ਦੌਰੇ ਨੂੰ ਸਧਾਰਨ ਕੂਟਨੀਤਿਕ ਕਦਮ ਦਸਿਆ  ਜਾ ਰਿਹਾ ਹੈ, ਪਰ ਵਿਰੋਧੀ ਧਿਰ ਅਤੇ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਨੇ ਇਸਨੂੰ ਇਕ  ਵੱਡੀ ਚਰਚਾ ਦਾ ਵਿਸ਼ਾ ਬਣਾ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement