Dera Baba Nanak News: ਛੋਟੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਵੱਡਾ ਭਰਾ, ਹੋਈ ਮੌਤ

By : GAGANDEEP

Published : Feb 16, 2024, 5:29 pm IST
Updated : Feb 16, 2024, 7:06 pm IST
SHARE ARTICLE
The elder brother could not bear the shock of the death of the younger brother News
The elder brother could not bear the shock of the death of the younger brother News

Dera Baba Nanak News: ਇੱਕੋ ਚਿਤਾ 'ਚ ਕੀਤਾ ਦੋਵੇਂ ਭਰਾਵਾਂ ਦਾ ਸਸਕਾਰ

After the death of the younger brother, the elder brother also died Dera Baba Nanak News in punjabi : ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਅਲੀ ਨੰਗਲ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਛੋਟੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਵੱਡੇ ਭਰਾ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

 ਇਹ ਵੀ ਪੜ੍ਹੋ: Firozpur Accident News: ਪੇਪਰ ਦੇ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਕੰਧ ਨਾਲ ਟਕਰਾਈ ਕਾਰ, 5 ਨੌਜਵਾਨਾਂ ਦੀ ਹੋਈ ਮੌਤ  

ਦੋਵਾਂ ਭਰਾਵਾਂ ਦਾ ਇੱਕੋ ਚਿਤਾ ਵਿਚ ਸਸਕਾਰ ਕੀਤਾ ਗਿਆ। ਦੋਵੇਂ ਸਕੇ ਭਰਾਵਾਂ ਦੀ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਚਚੇਰੇ ਭਰਾ ਬਲਜਿੰਦਰ ਸਿੰਘ (42 )ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਜੀਆਂ ਸਮੇਤ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਉਸ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ।

 ਇਹ ਵੀ ਪੜ੍ਹੋ: Abohor News: ਅਬੋਹਰ ਨਹਿਰ 'ਚ ਦੇਖੀ ਨੌਜਵਾਨ ਦੀ ਲਾਸ਼, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਤੈਰ ਕੇ ਅੱਗੇ ਪਹੁੰਚੀ ਲਾਸ਼ 

ਜਦੋਂ ਬਲਜਿੰਦਰ ਸਿੰਘ ਦੀ ਮੌਤ ਸਬੰਧੀ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਥੇ ਉਸ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਪਰੰਤੂ ਉਥੇ ਉਸ ਨੇ ਦਮ ਤੋੜ ਦਿਤਾ। ਸ਼ੁੱਕਰਵਾਰ ਨੂੰ ਦੋਵਾਂ ਭਰਾਵਾਂ ਦਾ ਪਿੰਡ ਅਲੀ ਨੰਗਲ ਵਿਖੇ ਇਕੋ ਚਿਤਾ ਵਿਚ ਇਕੱਠਿਆਂ ਅੰਤਿਮ ਸਸਕਾਰ ਕਰ ਦਿੱਤਾ ਗਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The elder brother could not bear the shock of the death of the younger brother Dera Baba Nanak News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement