ਕੰਗਣਾ ਰਣੌਤ ਵੱਲੋ ਬਣਾਈ ਗਈ ਫਿਲਮ ਐਮਰਜੈਂਸੀ ਦਾ ਕਲ SGPC ਵੱਲੋ ਕੀਤਾ ਜਾਵੇਗਾ ਵਿਰੋਧ
Published : Jan 16, 2025, 6:48 pm IST
Updated : Jan 16, 2025, 6:48 pm IST
SHARE ARTICLE
SGPC to protest Kangana Ranaut's film Emergency tomorrow
SGPC to protest Kangana Ranaut's film Emergency tomorrow

ਵੱਖ-ਵੱਖ ਸਿਨੇਮਾ ਘਰਾਂ ਅੱਗੇ ਹੋਵੇਗਾ ਵਿਰੋਧ

SGPC NEWS: ਕੰਗਣਾ ਰਣੌਤ ਵਲੋਂ ਬਣਾਈ ਗਈ ਫ਼ਿਲਮ ਐਂਮਰਜੈਂਸੀ ਨੂੰ ਲੈ ਕੇ ਭਲਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਜਾਵੇਗਾ। ਐਸਜੀਪੀਸੀ ਦਾ ਕਹਿਣਾ ਹੈ ਕਿ ਐਮਰਜੈਂਸੀ ਫਿਲਮ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਸਿੱਖ ਕਤਲੇਆਮ ਤੇ ਨਸਲਕੁਸ਼ੀ ਨੂੰ ਦਬਾ ਕੇ ਸਿੱਖ ਵਿਰੋਧੀ ਏਜੰਡੇ ਵਿਰੁੱਧ ਸਿੱਖ ਕੌਮ ਦੇ ਪ੍ਰਤੀ ਜ਼ਹਿਰ ਉਗਲਣ ਦੀ ਭਾਵਨਾ ਦੇ ਤਹਿਤ  ਨੀਤੀਗਤ ਢੰਗ ਨਾਲ ਬਣਾਈ ਗਈ ਹੈ

ਇਹ ਫਿਲਮ ਪੰਜ਼ਾਬ ਦੇ ਵੱਖ ਵੱਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ 17 ਜਨਵਰੀ ਕਲ ਨੂੰ ਲੱਗਣ ਜਾ ਰਹੀ ਹੈ। ਇਸ ਫਿਲਮ ਨੂੰ ਰੋਕਣ ਦੇ ਲਈ ਸਮੂਹ ਐੱਸਜੀਪਿਸੀ ਦੇ ਮੈਬਰ ਅਤੇ ਵਰਕਰ ਕੱਲ ਇਨ੍ਹਾਂ ਵੱਖ ਵੱਖ ਥਾਵਾਂ ਤੇ ਇਕਠੇ ਹੋ ਰਹੇ ਹਨ ।ਫ਼ਿਲਮ ਦਾ ਵਿਰੋਧ ਕਰਨ ਲਈ ਕਲ 17 ਜਨਵਰੀ ਨੂੰ ਬੱਸ ਸਟੈਂਡ ਦੇ ਨੇੜੇ ਸੂਰਜ ਚੰਦਾ ਤਾਰਾ ਸਿਨੇਮਾ ਘਰਾਂ ਦੇ ਬਾਹਰ ਕਮੇਟੀ ਦਾ ਸਮੁੱਚਾ ਸਟਾਫ਼ ਰੋਸ ਪ੍ਰਦਰਸ਼ਨ ਕਰੇਗਾ।  ਉਥੇ ਹੀ ਮਾਲ ਆਫ ਅੰਮ੍ਰਿਤਸਰ ਅਲਫ਼ਾ ਵਨ ਵਿੱਖੇ  ਦਫ਼ਤਰ ਧਰਮ ਪ੍ਰਚਾਰ ਕਮੇਟੀ ਦਾ ਸਮੂਹ ਸਟਾਫ਼ ਸਵੇਰੇ 9 ਵਜੇ ਪ੍ਰਦਰਸ਼ਨ ਕਰੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਫਿਲਮ ਤੇ ਰੋਕ ਲਗਵਾਉਣ ਦੀ ਮੰਗ ਕੀਤੀ ਹੈ। ਬਠਿੰਡਾ ਦੇ ਇਤਿਹਾਸਿਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਫਿਲਮ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਕਰਕੇ ਉਹਨਾਂ ਨੇ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਫਿਲਮ ਬੈਨ ਨਹੀਂ ਕੀਤੀ ਜਾਂਦੀ ਅਤੇ ਫਿਲਮ ਸਿਨੇਮਾ ਘਰਾਂ ਵਿੱਚ ਲਗਾਈ ਜਾਂਦੀ ਹੈ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਹੋਣ ਵਾਲੇ ਨੁਕਸਾਨ ਦਾ ਸਰਕਾਰ ਜਿੰਮੇਵਾਰ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement