ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਭਵਨ ਘੇਰਨ ਜਾ ਰਹੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਲਿਆ ਹਿਰਾਸਤ 'ਚ
Published : Jan 16, 2021, 8:07 am IST
Updated : Jan 16, 2021, 8:07 am IST
SHARE ARTICLE
IMAGE
IMAGE

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰਾਜਭਵਨ ਘੇਰਨ ਜਾ ਰਹੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਲਿਆ ਹਿਰਾਸਤ 'ਚ

ਲਖਨਉ, 15 ਜਨਵਰੀ : ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ੁਕਰਵਾਰ ਨੂੰ ਰਾਜਭਵਨ ਘੇਰਣ ਜਾ ਰਹੇ ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਅਤੇ ਪਾਰਟੀ ਦੇ ਹੋਰ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨੇ ਦਸਿਆ ਕਿ ਪਾਰਟੀ ਦੇ 'ਕਿਸਾਨ ਅਧਿਕਾਰ ਪ੍ਰੋਗਰਾਮ' ਦੇ ਤਹਿਤ ਪ੍ਰਦੇਸ਼ ਪ੍ਰਧਾਨ ਲੱਲੂ ਸ਼ੁਕਰਵਾਰ ਦੁਪਹਿਰ ਬਾਅਦ ਪਾਰਟੀ ਵਰਕਰਾਂ ਨਾਲ ਰਾਭਵਨ ਘੇਰਣ ਜਾ ਰਹੇ ਸਨ ਉਦੋਂ ਹੀ ਡਾਲੀਬਾਗ ਦੇ ਨੇੜੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ | ਰਾਭਵਨ ਵਲ ਮਾਰਚ ਕਰਦੇ ਹੋਏ ਜਾ ਰਹੇ ਪਾਰਟੀ ਵਰਕਰ 'ਜੈ ਜਵਾਨ ਜੈ ਕਿਸਾਨ' ਦਾ ਨਾਹਰਾ ਲਗਾ ਰਹੇ ਸਨ | ਬੁਲਾਰੇ ਨੇ ਦਸਿਆ ਕਿ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਅੱਜ ਪੂਰੇ ਦੇਸ਼ 'ਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅਪਣੇ ਅਪਣੇ ਪ੍ਰਦੇਸ਼ 'ਚ ਰਾਜਭਵਨ ਦਾ ਘੇਰਾਉ ਕੀਤਾ |     (ਪੀਟੀਆਈ)
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement