Mohali News : ਮੋਹਾਲੀ ਦੇ ਨਿੱਜੀ ਹਸਪਤਾਲ 'ਚ ਨਰਸ ਵੱਲੋਂ ਖੁਦਕੁਸ਼ੀ

By : BALJINDERK

Published : Aug 15, 2025, 12:06 pm IST
Updated : Aug 15, 2025, 12:06 pm IST
SHARE ARTICLE
ਮੋਹਾਲੀ ਦੇ ਨਿੱਜੀ ਹਸਪਤਾਲ 'ਚ ਨਰਸ ਵੱਲੋਂ ਖੁਦਕੁਸ਼ੀ
ਮੋਹਾਲੀ ਦੇ ਨਿੱਜੀ ਹਸਪਤਾਲ 'ਚ ਨਰਸ ਵੱਲੋਂ ਖੁਦਕੁਸ਼ੀ

Mohali News : ਮ੍ਰਿਤਕਾ ਕਈ ਦਿਨਾਂ ਤੋਂ ਚੱਲ ਰਹੀ ਸੀ ਪਰੇਸ਼ਾਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Mohali News in Punjabi : ਮੋਹਾਲੀ ਦੇ ਨਿੱਜੀ ਹਸਪਤਾਲ 'ਚ ਇੱਕ ਨਰਸ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਨੇ ਹੋਸਟਲ ਦੇ ਕਮਰੇ 'ਚ  ਫਾਹਾ ਲਾ ਕੇ  ਜੀਵਨ ਲੀਲ੍ਹਾ ਸਮਾਪਤ  ਕਰ  ਲਈ ਹੈ। ਮ੍ਰਿਤਕਾ ਰੋਪੜ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਮੁਹਾਲੀ ਦੇ ਸੈਕਟਰ 68 ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਨਰਸ ਪਿਛਲੇ ਕਈ ਦਿਨਾਂ ਤੋਂ ਨੌਕਰੀ ਕਰ ਰਹੀ ਸੀ। ਨਰਸ ਨੇ ਆਪਣੇ ਹੋਸਟਲ ਦੀ ਕਮਰੇ ਵਿੱਚ ਫਾਂਸੀ ਲਗਾ ਗਏ ਆਤਮ ਹੱਤਿਆ ਕਰ ਲਈ ਹੈ। ਮਰਨ ਵਾਲੀ ਦੀ ਲੜਕੀ ਦੀ ਪਛਾਣ ਰੋਪੜ ਜ਼ਿਲ੍ਹੇ ਦੀ 25 ਸਾਲਾ ਸਪਨਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। 

ਘਟਨਾ ਦੇ ਸਮੇਂ ਉਸਦੀ ਰੂਮਮੇਟ ਆਪਣੇ ਘਰ ਗਈ ਹੋਈ ਸੀ। ਜਦੋਂ ਸਪਨਾ ਆਪਣੀ ਡਿਊਟੀ ਦੇ ਨਹੀਂ ਪਹੁੰਚੀ ਤਾਂ ਹਸਪਤਾਲਾਂ ਤੇ ਕਰਮਚਾਰੀਆਂ ਵੱਲੋਂ ਉਸਨੂੰ ਫੋਨ ਕੀਤਾ ਗਿਆ ਲੇਕਿਨ ਫੋਨ ਨਾ ਚੱਕਿਆ ਤਾਂ ਹਸਪਤਾਲ ਦੇ ਕਰਮਚਾਰੀਆਂ ਨੂੰ ਸ਼ੱਕ ਹੋਇਆ। ਉਸ ਤੋਂ ਬਾਅਦ ਪ੍ਰਬੰਧਕਾਂ ਨੇ ਹੋਸਟਲ ਦੇ ਸੁਰੱਖਿਆ ਗਾਰਡ ਨੂੰ ਭੇਜਿਆ ਗਾਰਡ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਲੇਕਿਨ ਅੰਦਰ ਤੋਂ ਕੋਈ ਜਵਾਬ ਨਹੀਂ ਮਿਲਿਆ। 

ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ੇ ਨੂੰ ਤੋੜ ਕੇ ਦੇਖਿਆ ਤਾਂ ਅੰਦਰ ਸਪਨਾ ਪੱਖੇ ਨਾਲ ਲਟਕਦੀ ਮਿਲੀ, ਉਹਦਾ ਸਰੀਰ ਨੀਲਾ ਪੈ ਚੁੱਕਿਆ ਸੀ। ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। 

(For more news apart from  Nurse commits suicide in private hospital in Mohali  News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement