ਹਲਕਾ ਮੋੜ ਨੇ ਤਿੰਨ ਮਹੀਨਿਆਂ ਵਿਚ ਗੁਆਏ ਅਪਣੇ ਤਿੰਨ ਸਿਰਕੱਢ ਆਗੂ
Published : May 15, 2020, 10:33 pm IST
Updated : May 15, 2020, 11:08 pm IST
SHARE ARTICLE
1
1

ਹਲਕਾ ਮੋੜ ਨੇ ਤਿੰਨ ਮਹੀਨਿਆਂ ਵਿਚ ਗੁਆਏ ਅਪਣੇ ਤਿੰਨ ਸਿਰਕੱਢ ਆਗੂ

ਬਠਿੰਡਾ, ਦਿਹਾਤੀ, 15 ਮਈ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ) : ਵਿਧਾਨ ਸਭਾ ਹਲਕਾ ਮੋੜ ਅੰਦਰ ਕਾਂਗਰਸ ਪਾਰਟੀ ਲਗਾਤਾਰ ਅਪਣੇ ਆਗੂਆਂ ਨੂੰ ਗੁਆ ਰਹੀ ਹੈ। ਜਿਸ ਲਈ ਇਕ ਵੱਡੀ ਚਿੰਤਾਂ ਪਾਰਟੀ ਦੇ ਰੱਬ ਨੂੰ ਪਿਆਰੇ ਹੋ ਚੁੱਕੇ ਮਰਹੂਮ ਆਗੂਆਂ ਦੇ ਜਿੱਥੇ ਪਰਿਵਾਰ ਲਈ ਬਣੀ ਹੋਈ ਹੈ, ਉਥੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਵੀ ਇਨ੍ਹਾਂ ਆਗੂਆਂ ਦੀਆ ਅਚਨਚੇਤ ਹੋ ਰਹੀਆ ਮੋਤਾਂ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ।

1

ਹਲਕਾ ਮੋੜ ਅੰਦਰ ਪਿਛਲੇ ਤਿੰਨ ਕੁ ਮਹੀਨਿਆਂ ਵਿਚ ਹੀ ਪਾਰਟੀ ਦੇ ਹਲਕਾ ਪੱਧਰ ਦੇ ਤਿੰਨੇ ਵੱਡੇ ਆਗੂ ਗੁਆ ਲਏ ਹਨ। ਜਿਨ੍ਹਾਂ ਦੇ ਸਿਰ 'ਤੇ ਪਾਰਟੀ ਹਲਕੇ ਅੰਦਰ ਚੜਦੀ ਕਲਾ ਦਾ ਪ੍ਰਤੀਕ ਰਹੀ ਹੈ, ਬੇਸ਼ੱਕ ਹਲਕਾ ਮੋੜ ਅੰਦਰ ਕਦੇ ਵੀ ਕਾਂਗਰਸ ਪਾਰਟੀ ਨੇ ਜਿੱਤ ਦਾ ਸੁਆਦ ਨਹੀ ਚਖਿਆ ਪਰ ਲੰਘੀਆ ਲੋਕ ਸਭਾ ਚੋਣਾਂ ਵਿਚ ਇਥੋ ਪਾਰਟੀ ਉਮੀਦਵਾਰ ਰਾਜਾ ਵੜਿੰਗ ਪੰਜ ਹਜਾਰ ਦੇ ਕਰੀਬ ਵੋਟਾਂ ਨਾਲ ਅੱਗੇ ਵਧਿਆ। ਜਿਸ ਦਾ ਸਿਹਰਾ ਇਨ੍ਹਾਂ ਲੀਡਰਾਂ ਦੇ ਸਿਰ 'ਤੇ ਹੀ ਸੱਜਦਾ ਸੀ ਪਰ ਪਿਛਲੇ ਤਿੰਨ ਮਹੀਨਿਆਂ ਵਿਚ ਇਹ ਤਿੰਨ ਮਣਕੇ ਕਾਂਗਰਸ ਦੀ ਮਾਲਾ ਵਿਚੋ ਕਿਰ ਗਏ ਹਨ।

ਪਾਰਟੀ ਦੇ ਜਿਲਾ ਪ੍ਰੀਸ਼ਦ ਮੈਂਬਰ ਜਗਰਾਜ ਸਿੰਘ ਗਿੱਲ ਨੇ ਜਨਵਰੀ ਮਹੀਨੇ ਦੇ ਆਖਿਰੀ ਦਿਨ ਅਪਣੀਆ ਪ੍ਰੇਸ਼ਾਨੀਆਂ ਕਾਰਨ ਲਾਇਸੰਸੀ ਬੰਦੂਕ ਨਾਲ ਖੁਦਕਸੀ ਕਰ ਲਈ ਪਰ ਅਜੇ ਹਲਕੇ ਦੇ ਲੋਕ ਮਰਹੂਮ ਜਗਰਾਜ ਸਿੰਘ ਗਿੱਲ ਦੇ ਅਚਨਚੇਤ ਸਦਮੇ ਨੂੰ ਪਰਿਵਾਰ ਸਮੇਤ ਹਰੇਕ ਚਾਹੁਣ ਵਾਲੇ ਦੇ ਹੰਝੂ ਸੁੱਕੇ ਨਹੀ ਸਨ ਕਿ 17 ਫਰਵਰੀ ਨੂੰ ਇਕ ਖੇਡ ਮੇਲੇ ਵਿਚ ਪਾਰਟੀ ਦੇ ਯੂਥ ਆਗੂ ਤਰਨਪਾਲ ਸਿੰਘ ਥੰਮਣਗੜ੍ਹ ਦੀ ਉਸ ਦੇ ਚਚੇਰੇ ਭਰਾ ਨੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਪਾਰਟੀ ਦੇ ਦੋਵੇ ਆਗੂ ਅਪਣੇ ਲੋਕਾਂ ਦੀ ਬਾਂਹ ਫੜਣ ਲਈ ਦੂਰ ਦੁਰੇਡੇ ਤੱਕ ਮਸ਼ਹੂਰ ਸਨ। ਪਰ ਮੁੜ ਇਕ ਵਾਰ ਫੇਰ ਹਲਕਾ ਮੋੜ ਦੇ ਲੋਕ ਆਗੂ ਵਜੋ ਜਾਣੇ ਜਾਂਦੇ ਸਾਬਕਾ ਚੇਅਰਮੈਨ ਸੁਖਰਾਜ ਸਿੰਘ ਨੱਤ ਲੰਘੀ ਰਾਤ ਦਿਲ ਦਾ ਦੋਰਾ ਪੈ ਜਾਣ ਸੁੱਤੇ ਹੀ ਰਹਿ ਗਏ। ਜਿਨ੍ਹਾਂ ਦੀ ਮੋਤ ਨੇ ਹਲਕੇ ਦੇ ਲੋਕਾਂ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement