ਸ੍ਰੀ ਅਨੰਦਪੁਰ ਸਾਹਿਬ ਦੇ ਚੌਧਰੀ ਮੋਹਨ ਲਾਲ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ, 6153 ਮੀਟਰ ਉਚਾਈ ਵਾਲੇ ਕਾਂਗੜੀ ਪਰਬਤ 'ਤੇ ਲਹਿਰਾਇਆ ਤਿਰੰਗਾ

By : KOMALJEET

Published : Mar 15, 2023, 8:29 am IST
Updated : Mar 15, 2023, 12:22 pm IST
SHARE ARTICLE
Chowdhury Mohanlal of Sri Anandpur Sahib made the country proud
Chowdhury Mohanlal of Sri Anandpur Sahib made the country proud

20 ਮੈਂਬਰੀ ਟੀਮ ਵਿਚ ਮੋਹਨ ਲਾਲ ਨੇ ਕੀਤੀ ਪੰਜਾਬ ਦੀ ਪ੍ਰਤੀਨਿਧਤਾ 

ਭਾਰਤੀ ਫ਼ੌਜ ਦੀ 26 ਪੰਜਾਬ ਬਟਾਲੀਅਨ 'ਚ ਬਤੌਰ ਹੌਲਦਾਰ ਸੇਵਾਵਾਂ ਨਿਭਾਅ ਰਹੇ ਹਨ ਚੌਧਰੀ ਮੋਹਨ ਲਾਲ 


ਸ੍ਰੀ ਅਨੰਦਪੁਰ ਸਾਹਿਬ : ਚੰਗਰ ਖੇਤਰ ਦੇ ਪਿੰਡ ਲੱਖੇੜ ਵਿੱਚ ਪਲੇ ਅਤੇ ਭਾਰਤੀ ਫ਼ੌਜ ਦੀ 26 ਪੰਜਾਬ ਬਟਾਲੀਅਨ ਵਿੱਚ ਬਤੌਰ ਹੌਲਦਾਰ ਤੈਨਾਤ ਚੋਧਰੀ ਮੋਹਨ ਲਾਲ (36), ਨੇ 6153 ਮੀਟਰ ਉਚਾਈ ਵਾਲੇ ਲੇਹ ਲੱਦਾਖ ਸਥਿਤ ਕਾਂਗੜੀ ਪਰਬਤ 'ਤੇ ਚਾਰ ਦਿਨਾਂ ਵਿੱਚ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। 

ਦੱਸਣਯੋਗ ਹੈ ਕਿ ਮੋਹਨ ਲਾਲ ਚੌਧਰੀ ਸਵੀਟਸ ਦੇ ਮਾਲਕ ਚੌਧਰੀ ਪਹੂ ਲਾਲ ਅਤੇ ਰਾਮ ਪ੍ਰਕਾਸ਼ ਦਾ ਛੋਟਾ ਭਰਾ ਅਤੇ ਪਿੰਡ ਲੱਖੇੜ ਦੇ ਸਾਬਕਾ ਸਰਪੰਚ ਚੌਧਰੀ ਬਚਨਾ ਰਾਮ ਦਾ ਪੁੱਤਰ ਹੈ। ਉਹ ਵਰਤਮਾਨ ਵਿੱਚ ਭਾਰਤੀ ਫੌਜ ਵਿੱਚ ਰੇਤ ਦੇ ਗਲੇਸ਼ੀਅਰ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ।

ਇਹ ਵੀ ਪੜ੍ਹੋ: ਭਾਜਪਾ ਨੇ ਸਾਂਝੀ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿਲਚਸਪ ਐਨੀਮੇਟਿਡ ਵੀਡੀਓ

ਇਸ ਤੋਂ ਪਹਿਲਾਂ ਚੌਧਰੀ ਮੋਹਨ ਲਾਲ ਨੇ 2015 'ਚ ਮਚੋਈ, 2016 'ਚ ਜੋਗਿਨ 3 ਪਹਾੜ, 2017 ਵਿਚ ਮੋਮੇਸਤੰਗ ਕਾਂਗੜੀ ਵਰਜ਼ਨ ਪੀਕ, ਸਟਾਕ ਕਾਂਗੜੀ, 2018 'ਚ ਭਾਗੀਰਥੀ 2, ਕਾਮੇਤ, ਬਨੋਰੀ, ਕੋਟ, ਥਾਰ ਕੋਟ, ਟੈਂਟਪੀਕ ਸਮੇਤ 12 ਚੋਟੀਆਂ ਨੂੰ ਫਤਹਿ ਕੀਤਾ ਸੀ। ਸਟੋਕ ਕਾਂਗੜੀ ਪਰਬਤ 'ਤੇ ਝੰਡਾ ਲਹਿਰਾਉਣ ਵਾਲੀ 20 ਮੈਂਬਰੀ ਟੀਮ 'ਚ ਉਹ ਪੰਜਾਬ ਦਾ ਇਕਲੌਤਾ ਭਾਗੀਦਾਰ ਸੀ। ਉਨ੍ਹਾਂ ਨਾਲ ਲੇਹ ਤੋਂ 8, ਹਰਿਆਣਾ ਤੋਂ 2 ਅਤੇ ਪੱਛਮੀ ਬੰਗਾਲ ਦੇ ਇੱਕ ਜਵਾਨ ਸਮੇਤ ਕਿਰਗਿਸਤਾਨ ਫੌਜ ਦੇ 8 ਮੈਂਬਰ ਵੀ ਸ਼ਾਮਲ ਸਨ।

ਮੋਹਨ ਲਾਲ ਭਾਰਤੀ ਫ਼ੌਜ ਦੀ 26 ਪੰਜਾਬ ਬਟਾਲੀਅਨ ਵਿੱਚ ਬਤੌਰ ਹੌਲਦਾਰ ਤੈਨਾਤ ਹਨ। ਮੋਹਨ ਲਾਲ 20 ਮੈਂਬਰੀ ਟੀਮ 'ਚ ਪੰਜਾਬ ਦਾ ਇਕਲੌਤਾ ਮੈਂਬਰ ਸੀ। ਚੌਧਰੀ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ (8586 ਮੀਟਰ ਉਚਾਈ) ਨੂੰ ਫਤਹਿ ਕਰਨਾ ਹੈ, ਜਿਸ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement