Moga Accident News: ਵਿਆਹ ਸਮਾਗਮ ਲਈ ਖ਼ਰੀਦਦਾਰੀ ਕਰ ਕੇ ਆ ਰਹੇ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ, ਗਰਭਵਤੀ ਸੀ ਔਰਤ
Published : Feb 15, 2025, 7:16 am IST
Updated : Feb 15, 2025, 7:16 am IST
SHARE ARTICLE
Moga Accident News in punjabi
Moga Accident News in punjabi

Moga Accident News: ਐਕਟਿਵਾ ਨੂੰ ਪਿੱਛੇ ਤੋਂ ਆ ਰਹੀ ਫੋਰਡ ਗੱਡੀ ਨੇ ਮਾਰੀ ਫੇਟ

ਮੋਗਾ : ਮੋਗਾ ’ਚ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ, ਜਿਸ ਕਾਰਨ ਪਤੀ-ਪਤਨੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।  

ਜਾਣਕਾਰੀ ਮਿਲੀ ਹੈ ਇਕ ਕਾਰ ਦੀ ਟੱਕਰ ਇਕ ਐਕਟਿਵਾ ਨਾਲ ਹੋਈ। ਐਕਟਿਵਾ ਉੱਤੇ ਪਤੀ-ਪਤਨੀ ਸਵਾਰ ਦੱਸੇ ਜਾ ਰਹੇ ਹਨ। ਉਥੇ ਹੀ ਖ਼ਬਰ ਮਿਲੀ ਹੈ ਕਿ ਹਾਦਸੇ ਦੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਪਤੀ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਜਿਥੇ ਉਸ ਦੀ ਵੀ ਮੌਤ ਹੋ ਗਈ। 

ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਕੌਰ ਅਤੇ ਬਲਕਾਰ ਸਿੰਘ ਵਜੋਂ ਹੋਈ ਹੈ। ਲਵਪ੍ਰੀਤ ਗਰਭਵਤੀ ਸੀ। ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦਸਿਆ ਕਿ ਪਿੰਡ ਨਿਧਾਵਾਲਾ ਨਿਵਾਸੀ ਬਲਕਾਰ ਸਿੰਘ (32) ਜੋ ਸੈਲੋਂ ਪਲਾਟ ਮੋਗਾ ਵਿਖੇ ਨੌਕਰੀ ਕਰਦਾ ਸੀ ਅਤੇ ਅਪਣੀ ਪਤਨੀ ਲਵਜੀਤ ਕੌਰ (27) ਨਾਲ ਮੋਗਾ ਤੋਂ ਵਿਆਹ ਸਮਾਗਮ ਨੂੰ ਲੈ ਕੇ ਖ਼ਰੀਦਦਾਰੀ ਕਰ ਕੇ ਅਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਘੱਲ ਕਲਾਂ ਤੋਂ ਡਰੋਲੀ ਦੇ ਵਿਚਕਾਰ ਪਟਰੌਲ ਪੰਪ ਕੋਲ ਪੁੱਜਾ ਤਾਂ ਅਚਾਨਕ ਪਿੱਛੇ ਤੋਂ ਆ ਰਹੀ ਫੋਰਡ ਗੱਡੀ ਨੇ ਫੇਟ ਮਾਰ ਦਿਤੀ। 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement