Tarn Taran News : ਦੁਖਦਾਈ ਖ਼ਬਰ : ਤਰਨਤਾਰਨ ਦੇ ਸਕੂਲ ’ਚ ਦਿਲ ਦਾ ਦੌਰਾ ਪੈਣ ਨਾਲ ਵਿਦਿਆਰਥਣ ਦੀ ਹੋਈ ਮੌਤ

By : BALJINDERK

Published : Dec 14, 2024, 4:12 pm IST
Updated : Dec 14, 2024, 6:48 pm IST
SHARE ARTICLE
ਮ੍ਰਿਤਕ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ
ਮ੍ਰਿਤਕ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ

Tarn Taran News :11ਵੀਂ ਦੀ ਵਿਦਿਆਰਥਣ ਨੂੰ ਦੌੜ ਲਗਾਉਂਦੇ ਸਮੇਂ ਪਿਆ ਦਿਲ ਦਾ ਦੌਰਾ

Tarn Taran News in Punjabi : ਤਰਨਤਾਰਨ ’ਚ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ’ਚ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  11ਵੀਂ ਕਲਾਸ ਦੀ ਵਿਦਿਆਰਥਣ ਨੂੰ ਸਕੂਲ ਕੰਪਲੈਕਸ ਦੀ ਗਰਾਊਂਡ ਵਿਚ ਦੌੜ ਲਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ  ਸਕੂਲ ’ਚ ਵਿਚ ਮੌਤ ਹੋ ਗਈ ਹੈ।  ਮ੍ਰਿਤਕ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ ਹੈ। 

ਘਟਨਾ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰੇ ’ਚ ਕੈਦ ਹੋ ਗਈ ਹੈ। ਜ਼ਿਲ੍ਹੇ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ (15) ਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨਤਾਰਨ ਬੀਤੇ ਕੱਲ ਸ਼ੁੱਕਰਵਾਰ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਸਮੇਂ ਸਕੂਲ ਦੀ ਗਰਾਊਂਡ ਵਿਚ ਦੌੜ ਲਗਾ ਰਹੀ ਸੀ ਕਿਉਂਕਿ ਉਸ ਦਾ ਭਾਰ ਲੋੜ ਤੋਂ ਜ਼ਿਆਦਾ ਸੀ। ਮਾਪਿਆਂ ਦੇ ਕਹਿਣ ਦੌਰਾਨ ਦੂਸਰੇ ਦਿਨ ਆਪਣਾ ਭਾਰ ਘਟਾਉਣ ਦੇ ਮਕਸਦ ਨਾਲ ਸਕੂਲ ’ਚ ਦੌੜ ਲਗਾਉਣ ਪੁੱਜੀ ਹਰਲੀਨ ਕੌਰ ਨੇ ਅਜੇ ਇੱਕੋ ਚੱਕਰ ਗਰਾਊਂਡ ਦਾ ਲਗਾਇਆ ਸੀ ਕਿ ਉਹ ਅਚਾਨਕ ਗਰਾਊਂਡ ਵਿਚ ਡਿੱਗ ਪਈ। 

ਇਸ ਸਬੰਧੀ ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਪੰਨੂ ਵੱਲੋਂ ਆਪਣੀ ਕਾਰ ’ਚ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਲੀਨ ਕੌਰ  11ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸਨੇ ਆਰਟਸ ਦੇ ਸਬਜੈਕਟ ਰੱਖੇ ਹੋਏ ਸਨ ਜਿਸ ਨੂੰ ਬੀਤੇ ਕੱਲ ਸ਼ਾਮ ਉਸਦਾ ਵੱਡਾ ਭਰਾ ਦੌੜ ਲਗਾਉਣ ਲਈ ਸਕੂਲ ਵਿਚ ਛੱਡ ਕੇ ਗਿਆ ਸੀ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਅੱਜ ਸ਼ਨੀਵਾਰ ਪਿੰਡ ਰਾਹੁਲ ਚਾਹਲ ਵਿਖੇ ਹਰਲੀਨ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

(For more news apart from A student died of heart attack in a school in Tarn Taran News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement