ਗੋਲਡਨ ਟੈਂਪਲ ਮੇਲ 'ਤੇ ਅਣਪਛਾਤੇ ਨੌਜਵਾਨਾਂ ਨੇ ਸੁੱਟੇ ਪੱਥਰ; ਰੇਲਗੱਡੀ ਦੀਆਂ ਟੁੱਟੀਆਂ ਖਿੜਕੀਆਂ
Published : May 14, 2023, 8:49 am IST
Updated : May 14, 2023, 8:49 am IST
SHARE ARTICLE
PHOTO
PHOTO

ਟਰੇਨ 'ਚ ਡਬਲ ਲੇਅਰ ਸ਼ੀਸ਼ੇ ਹੋਣ ਕਾਰਨ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ

 

ਅੰਮ੍ਰਿਤਸਰ : ਸ਼ਨੀਵਾਰ ਰਾਤ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਗੋਲਡਨ ਟੈਂਪਲ ਮੇਲ ਟਰੇਨ ਨੰਬਰ 12903 'ਤੇ ਅਣਪਛਾਤੇ ਨੌਜਵਾਨਾਂ ਨੇ ਪੱਥਰ ਸੁੱਟੇ। ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਕਾਰਨ ਗੱਡੀ ਦੇ ਅੰਦਰ ਮੌਜੂਦ ਸਵਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਾਤ 11.23 ਵਜੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਰੇਲਵੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਜਾਣਕਾਰੀ ਮੁਤਾਬਕ ਟਰੇਨ 12 ਮਈ ਨੂੰ ਮੁੰਬਈ ਤੋਂ ਰਵਾਨਾ ਹੋਈ ਸੀ। 13 ਮਈ ਦੀ ਰਾਤ ਨੂੰ ਇਹ ਟਰੇਨ ਬਿਆਸ ਰੇਲਵੇ ਸਟੇਸ਼ਨ ਤੋਂ 12.45 'ਤੇ ਰਵਾਨਾ ਹੋਈ ਸੀ। ਕੁਝ ਮਿੰਟਾਂ ਬਾਅਦ ਰੇਲਗੱਡੀ 'ਤੇ ਪੱਥਰਬਾਜ਼ੀ ਦੀ ਆਵਾਜ਼ ਆਉਣ ਲਗੀ। ਸਥਿਤੀ ਉਦੋਂ ਹੋਰ ਵੀ ਸੰਵੇਦਨਸ਼ੀਲ ਹੋ ਗਈ ਜਦੋਂ ਰੇਲ ਗੱਡੀ ਦੇ ਏਸੀ ਕੋਚ ਬੀ1 ਅਤੇ ਬੀ2 ਦੀਆਂ ਖਿੜਕੀਆਂ ਦੇ ਸ਼ੀਸ਼ੇ 'ਤੇ ਪੱਥਰ ਡਿੱਗ ਪਏ।

ਮੁੰਬਈ ਤੋਂ ਅੰਮ੍ਰਿਤਸਰ ਆ ਰਹੇ ਪ੍ਰਵੀਨ ਜੈਨ ਨੇ ਦਸਿਆ ਕਿ ਘਟਨਾ ਕਾਰਨ ਟਰੇਨ ਦੇ ਏਸੀ ਕੋਚ ਬੀ1 ਅਤੇ ਬੀ2 ਦੀਆਂ ਕਈ ਖਿੜਕੀਆਂ ਟੁੱਟ ਗਈਆਂ। ਟਰੇਨ 'ਚ ਡਬਲ ਲੇਅਰ ਸ਼ੀਸ਼ੇ ਹੋਣ ਕਾਰਨ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਖਿੜਕੀਆਂ ਦੀਆਂ ਬਾਹਰਲੀਆਂ ਪਰਤਾਂ ਟੁੱਟੀਆਂ ਹੋਈਆਂ ਸਨ, ਪਰ ਅੰਦਰਲੀਆਂ ਸ਼ੀਸ਼ੀਆਂ ਵਿਚ ਸਿਰਫ਼ ਤਰੇੜਾਂ ਹੀ ਦਿਖਾਈ ਦਿਤੀਆਂ ਸਨ। ਜਿਸ ਕਾਰਨ ਸਵਾਰੀਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜੇਕਰ ਅੰਦਰਲਾ ਸ਼ੀਸ਼ਾ ਵੀ ਟੁੱਟ ਜਾਂਦਾ ਤਾਂ ਅੰਦਰ ਬੈਠੇ ਯਾਤਰੀ ਸ਼ੀਸ਼ੇ ਅਤੇ ਪੱਥਰਾਂ ਨਾਲ ਜ਼ਖ਼ਮੀ ਹੋ ਸਕਦੇ ਸਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement