ਕੋਰੋਨਾ ਵੈਕਸੀਨ ਲਈ ਸੂਬਿਆਂ ਵਿਚਾਲੇ ਲੜਾਈ ਨਾਲ ਦੇਸ਼ ਦਾ ਅਕਸ ਹੁੰਦੈ ਖ਼ਰਾਬ: ਕੇਜਰੀਵਾਲ
Published : May 14, 2021, 12:19 am IST
Updated : May 14, 2021, 12:19 am IST
SHARE ARTICLE
image
image

ਕੋਰੋਨਾ ਵੈਕਸੀਨ ਲਈ ਸੂਬਿਆਂ ਵਿਚਾਲੇ ਲੜਾਈ ਨਾਲ ਦੇਸ਼ ਦਾ ਅਕਸ ਹੁੰਦੈ ਖ਼ਰਾਬ: ਕੇਜਰੀਵਾਲ

ਨਵੀਂ ਦਿੱਲੀ, 13 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ ਦੇ ਟੀਕਿਆਂ ਲਈ ਸੂਬਿਆਂ ਦੇ, ਕੌਮਾਂਤਰੀ ਬਾਜ਼ਾਰ ਵਿਚ ਇਕ-ਦੂਜੇ ਨਾਲ ਲੜਨ ਅਤੇ ਮੁਕਾਬਲਾ ਕਰਨ ਨਾਲ ਭਾਰਤ ਦਾ ਅਕਸ ਖ਼ਰਾਬ ਹੁੰਦਾ ਹੈ। ਉਨ੍ਹਾਂ ਦਿੱਲੀ ਅਤੇ ਕਈ ਹੋਰ ਸੂਬਿਆਂ ਵਿਚ ਟੀਕਿਆਂ ਦੀਆਂ ਖ਼ੁਰਾਕਾਂ ਦੀ ਘਾਟ ਨੂੰ ਲੈ ਕੇ ਕਿਹਾ ਕਿ ਕੇਂਦਰ ਨੂੰ ਸੂਬਿਆਂ ਵਲੋਂ ਟੀਕਿਆਂ ਦੀ ਖ਼ਰੀਦ ਕਰਨੀ ਚਾਹੀਦੀ ਹੈ। 
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਭਾਰਤੀ ਸੂਬਿਆਂ ਨੂੰ ਕੌਮਾਂਤਰੀ ਬਾਜ਼ਾਰ ਵਿਚ ਇਕ-ਦੂਜੇ ਨਾਲ ਮੁਕਾਬਲਾ ਕਰਨ ਅਤੇ ਲੜਨ ਲਈ ਛੱਡ ਦਿਤਾ ਗਿਆ ਹੈ। ਉੱਤਰ ਪ੍ਰਦੇਸ਼ ਮਹਾਰਾਸ਼ਟਰ ਨਾਲ, ਮਹਾਰਾਸ਼ਟਰ ਉੜੀਸ਼ਾ ਨਾਲ ਅਤੇ ਉੜੀਸ਼ਾ ਦਿੱਲੀ ਨਾਲ ਲੜ ਰਿਹਾ ਹੈ। ਭਾਰਤ ਕਿੱਥੇ ਹੈ? ਭਾਰਤ ਦਾ ਕਿੰਨਾ ਖ਼ਰਾਬ ਅਕਸ ਬਣਦਾ ਹੈ। ਭਾਰਤ ਨੂੰ ਇਕ ਦੇਸ਼ ਦੇ ਤੌਰ ’ਤੇ ਸਾਰੇ ਭਾਰਤੀ ਸੂਬਿਆਂ ਵਲੋਂ ਟੀਕਿਆਂ ਦੀ ਖ਼ਰੀਦ ਕਰਨੀ ਚਾਹੀਦੀ ਹੈ। 
ਇਕ ਹੋਰ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਭਾਰਤ ਵਲੋਂ ਟੀਕਾ ਉਤਪਾਦਨ ਕਰ ਰਹੇ ਦੇਸ਼ਾਂ ਦਾ ਰੁਖ਼ ਕਰਨ ਨਾਲ ਵੱਧ ਸੌਦੇਬਾਜ਼ੀ ਦੀ ਸ਼ਕਤੀ ਮਿਲੇਗੀ ਬਜਾਏ ਸੂਬਿਆਂ ਵਲੋਂ ਵਿਅਕਤੀਗਤ ਰੂਪ ਨਾਲ ਅਜਿਹਾ ਕਰਨ ਦੇ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਅਜਿਹੇ ਦੇਸ਼ਾਂ ਦੇ ਨਾਲ ਕੀਮਤ ਤੈਅ ਕਰਨ ਦੀ ਵਧੇਰੇ ਕੂਟਨੀਤਕ ਸੰਭਾਵਨਾ ਹੈ।
ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਦਿੱਲੀ ਟੀਕਿਆਂ ਲਈ ਗਲੋਬਲ ਟੈਂਡਰ ੱੱਢੇਗੀ, ਜਦਕਿ ਭਾਜਪਾ ਅਗਵਾਈ ਵਾਲੀ ਕੇਂਦਰ ’ਤੇ ਸੂਬਿਆਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਸੀ। ਕੋਵੈਕਸੀਨ ਦਾ ਭੰਡਾਰ ਖ਼ਤਮ ਹੋਣ ਤੋਂ ਬਾਅਦ ਦਿੱਲੀ ਵਿਚ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰ ਦਿਤਾ ਗਿਆ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement