ਨੌਜਵਾਨ ਨੇ ਪਤਨੀ ਤੇ ਪੁੱਤ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
Published : Feb 14, 2026, 6:57 am IST
Updated : Feb 14, 2026, 7:56 am IST
SHARE ARTICLE
Bazidpur Firing ferozepur News
Bazidpur Firing ferozepur News

ਜਗਜੀਤ ਸਿੰਘ (37), ਨਵਨੀਤ ਕੌਰ (35) ਅਤੇ ਵਾਰਿਸਦੀਪ ਸਿੰਘ (4) ਵਜੋਂ ਹੋਈ ਪਛਾਣ

Bazidpur News ferozepur News: ਫ਼ਿਰੋਜ਼ਪੁਰ (ਤਪਿੰਦਰ ਸਿੰਘ) : ਪਿੰਡ ਬਾਜੀਦਪੁਰ ਵਿਚ ਜਗਜੀਤ ਸਿੰਘ (37) ਪੁੱਤਰ ਗੁਰਮੇਜ ਸਿੰਘ ਨਾਮ ਦੇ ਕਿਸਾਨ ਨੇ ਅਪਣੀ ਪਤਨੀ ਨਵਨੀਤ ਕੌਰ (35) ਅਤੇ ਪੁੱਤਰ ਵਾਰਿਸਦੀਪ ਸਿੰਘ (4) ਨੂੰ ਅਪਣੇ ਰਿਵਾਲਵਰ ਨਾਲ ਗੋਲੀ ਮਾਰ ਦਿਤੀ।

ਪਤੀ ਤੇ ਬੱਚੇ ਨੂੰ ਗੋਲੀ ਮਾਰਨ ਉਪਰੰਤ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਵਿਚ ਤਿੰਨੋਂ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਉਨ੍ਹਾਂ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਇਕ ਨਿਜੀ ਹਸਪਤਾਲ ਲਿਆਂਦਾ ਗਿਆ, ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ।

 ਡੀਐੱਸਪੀ ਸਬ-ਡਵੀਜ਼ਨ ਫ਼ਿਰੋਜ਼ਪੁਰ ਕਰਨ ਸ਼ਰਮਾ ਹਸਪਤਾਲ ਪਹੁੰਚੇ। ਫ਼ਿਲਹਾਲ ਪੁਲਿਸ ਵਲੋਂ ਘਟਨਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਤਿੰਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਜਗਸੀਰ ਸਿੰਘ ਨੂੰ ਕਦੇ ਵੀ ਦੁਖੀ ਜਾਂ ਪ੍ਰੇਸ਼ਾਨ ਨਹੀਂ ਦੇਖਿਆ ਗਿਆ। ਇਹ ਇਕ ਖ਼ੁਸ਼ਹਾਲ ਪਰਵਾਰ ਹੈ ਜਿਸ ਕੋਲ ਅਪਣੀ ਜ਼ਮੀਨ ਵੀ ਹੈ ਅਤੇ ਖੇਤੀ ਲਈ ਉਹ ਠੇਕੇ 'ਤੇ ਵੀ ਜ਼ਮੀਨ ਲੈਂਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement