ਪਾਕਿ ਵਿਚ ਬਦਮਾਸ਼ਾਂ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਤੋੜਿਆ ਬੁੱਤ, ਇਕ ਗ੍ਰਿਫ਼ਤਾਰ
Published : Dec 13, 2020, 6:24 am IST
Updated : Dec 13, 2020, 6:24 am IST
SHARE ARTICLE
image
image

ਪਾਕਿ ਵਿਚ ਬਦਮਾਸ਼ਾਂ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਤੋੜਿਆ ਬੁੱਤ, ਇਕ ਗ੍ਰਿਫ਼ਤਾਰ

ਨਵੀਂ ਦਿੱਲੀ, 12 ਦਸੰਬਰ: ਇਤਿਹਾਸ ਵਿਚ ਬਹਾਦਰ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਹੈ। ਉਹਨਾਂ ਨੇ ਨਾ ਸਿਰਫ਼ ਪੰਜਾਬ ਨੂੰ ਇਕ ਸ਼ਕਤੀਸ਼ਾਲੀ ਸੂਬੇ ਵਜੋਂ ਜੋੜਿਆ, ਬਲਕਿ ਬਰਤਾਨੀਆ ਨੂੰ ਵੀ ਉਸ ਦੇ ਸਾਮਰਾਜ ਦੁਆਲੇ ਆਉਣ ਨਹੀਂ ਦਿਤਾ। ਰਣਜੀਤ ਸਿੰਘ ਦਾ ਬੁੱਤ ਵੀ ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਹੈ, ਜਿਸ ਨੂੰ ਹਾਲ ਹੀ ਵਿਚ ਨੁਕਸਾਨ ਪਹੁੰਚਿਆ ਹੈ। ਮੀਡੀਆ ਰੀਪੋਰਟਾਂ ਅਨੁਸਾਰ ਸ਼ੁਕਰਵਾਰ ਨੂੰ ਪਾਕਿਸਤਾਨ ਦੇ ਲਾਹੌਰ ਵਿਚ 19 ਵੀਂ ਸਦੀ ਦੇ ਮਹਾਨ ਸ਼ਾਸਕ ਦੇ ਬੁੱਤ ਨੂੰ ਨੁਕਸਾਨ ਪਹੁੰਚਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੀਡੀਆ ਰੀਪੋਰਟ ਅਨੁਸਾਰ, ਬੁੱਤ ਤੋੜਨ ਵਾਲੇ ਬਦਮਾਸ਼ਾਂ ਨੂੰ ਪਾਕਿਸਤਾਨ 'ਚ ਕੁੱਝ ਕੱਟੜਪੰਥੀਆਂ ਦੇ ਭਾਸ਼ਣ ਤੋਂ ਪ੍ਰੇਸ਼ਾਨੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ 1839 ਵਿਚ
ਮੌਤ ਹੋ ਗਈ ਸੀ। ਜੂਨ ਵਿਚ ਉਸ ਦੀ 180 ਵੀਂ ਬਰਸੀ ਮੌਕੇ 9 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ।
ਇਹ ਕਾਂਸੀ ਦਾ ਠੰਡਾ ਬੁੱਤ ਸੀ ਜਿਸ 'ਚ ਬਹਾਦਰ ਸ਼ਹਿਨਸ਼ਾਹ ਨੂੰ ਘੋੜੇ ਤੇ ਸਵਾਰ ਹੋ ਕੇ ਤਲਵਾਰ ਦਿਖਾਉਂਦੇ ਹੋਏ ਵੇਖਿਆ ਗਿਆ ਸੀ, ਇਸ ਮੂਰਤੀ ਨੂੰ ਬਦਮਾਸ਼ਾਂ ਨੇ ਨੁਕਸਾਨ ਪਹੁੰਚਾਇਆ। ਸਥਾਨਕ ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਜ਼ਹੀਰ ਵਜੋਂ ਹੋਈ ਹੈ ਜੋ ਪਾਕਿਸਤਾਨ ਦੇ ਲਾਹੌਰ ਵਿਚ ਹਰਬੰਸਪੁਰਾ ਦਾ ਰਹਿਣ ਵਾਲਾ ਹੈ। (ਏਜੰਸੀ)

imageimage



ਬਦਮਾਸ਼ਾਂ ਵਲੋਂ ਤੋੜੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਦ੍ਰਿਸ਼।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement