ਮਿਡ-ਡੇ-ਮੀਲ ਯੋਜਨਾ ਦੇ ਤਹਿਤ ਬੱਚਿਆਂ ਨੂੰ ਮਿਲੇਗਾ ਮਾਰਕਫੈੱਡ ਦਾ ਡੱਬਾ ਬੰਦ ਭੋਜਨ
Published : Dec 13, 2018, 4:41 pm IST
Updated : Dec 13, 2018, 4:41 pm IST
SHARE ARTICLE
Markfed Punjab
Markfed Punjab

ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਸਕੀਮ ਦੇ ਤਹਿਤ ਸਰਕਾਰੀ ਕੰਪਨੀ...

ਲੁਧਿਆਣਾ (ਸਸਸ) : ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਸਕੀਮ ਦੇ ਤਹਿਤ ਸਰਕਾਰੀ ਕੰਪਨੀ ਮਾਰਕਫੈੱਡ ਵਲੋਂ ਡੱਬਿਆਂ ‘ਚ ਬੰਦ ਭੋਜਨ ਮਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਪਾਇਲਟ ਪ੍ਰਜੈਕਟ 1 ਜਨਵਰੀ, 2019 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਫ਼ੈਸਲਾ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਸਟੇਟ ਫੂਡ ਕਮਿਸ਼ਨਰ ਦੇ ਮੈਂਬਰ ਗੁਰਸੰਦੀਪ ਸਿੰਘ ਗਰੇਵਾਲ ਨੇ ਅੱਜ ਸਥਾਨਿਕ ਸਰਕਿਟ ਹਾਊਸ ਵਿਚ ਦਿਤੀ। 

Mid-day-mealMid-day-mealਜਾਣਕਾਰੀ ਦਿੰਦੇ ਹੋਏ ਗਰੇਵਾਲ ਨੇ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨਰ ਵਲੋਂ ਸਾਰੇ ਜ਼ਿਲ੍ਹਿਆਂ ਵਿਚ ਜਾ ਕੇ ਮਿਡ-ਡੇ-ਮੀਲ ਅਤੇ ਅਨਾਜ ਵੰਡ ਪ੍ਰਣਾਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਚੰਗੀ ਗੁਣਵੱਤਾ ਵਾਲਾ ਭੋਜਨ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਿਡ-ਡੇ-ਮੀਲ ਸਕੀਮ ਦੇ ਤਹਿਤ ਮਾਰਕਫੈੱਡ ਦਾ ਡੱਬਾ ਬੰਦ ਭੋਜਨ ਮੁਹੱਈਆ ਕਰਵਾਇਆ ਜਾਵੇਗਾ।

ਕਮਿਸ਼ਨਰ ਦੀ ਪਹਿਲਕਦਮੀ ‘ਤੇ ਪੰਜਾਬ ਦੇ ਦੋ ਬਲਾਕਾਂ (ਇਕ ਦਿਹਾਤੀ ਅਤੇ ਇਕ ਸ਼ਹਿਰੀ) ਦੇ 25-25 ਸਕੂਲਾਂ/ਕੇਂਦਰਾਂ ਵਿਚ 1 ਜਨਵਰੀ, 2019 ਤੋਂ ਇਸ ਨੂੰ ਇਕ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਤਹਿਤ ਮਾਰਕਫੈੱਡ ਵਲੋਂ ਸਕੂਲਾਂ-ਕੇਂਦਰਾਂ ਵਿਚ ਮਿਡ-ਡੇ-ਮੀਲ ਦੇ ਮੀਨੂ ਮੁਤਾਬਕ ਡੱਬਾ ਬੰਦ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਹ ਭੋਜਨ ਬਿਲਕੁਲ ਤਿਆਰ ਹੋਵੇਗਾ, ਜਿਸ ਨੂੰ ਵੰਡਣ ਤੋਂ ਪਹਿਲਾਂ ਸਿਰਫ਼ ਗਰਮ ਹੀ ਕਰਨਾ ਪਵੇਗਾ।

ਇਸ ਪ੍ਰੋਜੈਕਟ ਦੇ ਸਫ਼ਲ ਹੋਣ ‘ਤੇ ਜਿੱਥੇ ਸਕੂਲਾਂ ਅਤੇ ਕੇਂਦਰਾਂ ਵਿਚ ਮਿਡ-ਡੇ-ਮੀਲ ਨੂੰ ਤਿਆਰ ਕਰਨ ਵਿਚ ਮੈਨਪਾਵਰ ਦੀ ਜ਼ਰੂਰਤ ਨਹੀਂ ਰਹੇਗੀ, ਉੱਥੇ ਹੀ ਮਾਰਕਫੈੱਡ ਦੀ ਆਮਦਨ ਵਿਚ ਵੀ ਇਫ਼ਾਜ਼ਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਾਰਕਫੈੱਡ ਵਲੋਂ ਇਹ ਭੋਜਨ ਬੱਚਿਆਂ ਦੇ ਸਰੀਰਕ ਵਿਕਾਸ ਅਤੇ ਮਾਨਸਿਕ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨੂੰ ਹਿਦਾਇਤ ਦਿਤੀ ਕਿ ਸਾਰੇ ਮਿਡ-ਡੇ-ਮੀਲ ਸਬੰਧੀ ਮੀਨੂ ਬੋਰਡ ਅਤੇ ਫੂਡ ਸੇਫ਼ਟੀ ਐਕਟ ਦੀਆਂ ਹਦਾਇਤਾਂ ਨੂੰ ਬੋਰਡ ‘ਤੇ ਲਗਾਉਣ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement