5ਵਾਂ ਨੈਸ਼ਨਲ ਆਯੂਰਵੈਦਾ ਦਿਵਸ ਮਨਾਇਆ
Published : Nov 13, 2020, 5:36 pm IST
Updated : Nov 13, 2020, 6:03 pm IST
SHARE ARTICLE
 5th National Ayurveda Day Observed
5th National Ayurveda Day Observed

ਕੋਵਿਡ-19 ਦੇ ਮੱਦੇ ਨਜ਼ਰ ਇਮਿਉਨਿਟੀ ਵਧਾਉਣ ਲਈ ਆਯੁਰਵੈਦਾ ਵੀ ਕਾਰਗਰ ਸਾਬਿਤ ਹੋ ਰਿਹੈ

ਚੰਡੀਗੜ੍ਹ - ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਆਯੂਰਵੈਦਾ ਵਿਭਾਗ ਵੱਲੋਂ 5ਵਾਂ ਆਯੂਰਵੈਦਾ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਵੈਬੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਆਯੂਰਵੈਦਾ ਵਿਸ਼ੇ ਬਾਰੇ ਜਾਗਰੂਕ ਕੀਤਾ ਗਿਆ। ਇਹ ਮੀਟਿੰਗ ਸਕੱਤਰ ਸਿਹਤ ਕਮ ਕਮਿਸ਼ਨਰ ਆਯੂਸ਼ ਸ਼੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਸਮੂਹ ਵਿੰਗਾਂ ਦੇ ਜ਼ਿਲ੍ਹਾ ਪੱਧਰ ਅਤੇ ਹੋਰ ਫੀਲਡ ਸਟਾਫ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਕੋਵਿਡ-19 ਦੌਰਾਨ ਆਯੂਰਵੈਦਾ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।

ਇਸ ਸੰਬੰਧੀ ਸ਼੍ਰੀ ਕੁਮਾਰ ਰਾਹੁਲ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਦੌਰਾਨ ਇਮਿਉਨਿਟੀ ਵਧਾਉਣ ਲਈ ਐਲੋਪੈਥੀ ਦਵਾਈਆਂ ਤੋਂ ਇਲਾਵਾ ਆਯੁਰਵੈਦਾ ਵੀ ਕਾਰਗਰ ਸਾਬਿਤ ਹੋ ਰਿਹਾ ਹੈ। ਇਸ ਲਈ ਉਨ੍ਹਾਂ ਫੀਲਡ ਸਟਾਫ ਨੂੰ ਆਯੁਰਵੈਦਾ ਪ੍ਰਣਾਲੀ ਰਾਹੀਂ ਵੀ ਲੋਕਾਂ ਨੂੰ ਬਿਮਾਰੀ ਨਾਲ ਲੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਡਾਇਰੈਕਟਰ ਆਯੁਰਵੈਦਾ ਡਾ. ਪੂਨਮ ਵਸ਼ਿਸ਼ਟ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਤੇ ਡਾ. ਹਿਮਾਂਸ਼ੂ, ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਚੇਤਨ ਮੇਹਤਾ, ਡਾ. ਕਿ੍ਰਤਿਕਾ ਭਨੌਟ, ਡਾ. ਹਰਿੰਦਰ ਪਾਲ ਸਿੰਘ, ਡਾ. ਰਾਜਨ ਕੌਸ਼ਲ ਨੇ ਆਯੂਰਵੈਦਾ ਪ੍ਰਣਾਲੀ ਨਾਲ ਬਚਾਅ ਦੇ ਢੰਗ ਦੱਸੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement