Jalandhar News : ਪੰਜਾਬੀ ਗਾਇਕ ਫਤਿਹਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ , ਡੌਂਕੀ ਲਗਵਾ ਕੇ ਵਿਦੇਸ਼ ਭੇਜਣ ਦਾ ਮਾਮਲਾ
Published : Sep 13, 2024, 4:52 pm IST
Updated : Sep 13, 2024, 4:52 pm IST
SHARE ARTICLE
 Punjabi Singer Fatehjit Singh arrested
Punjabi Singer Fatehjit Singh arrested

ਪੀੜਤ ਦਾ 50 ਲੱਖ ਰੁਪਏ ਵਿੱਚ ਹੋਇਆ ਸੌਦਾ

Jalandhar News : ਦਿੱਲੀ ਪੁਲਿਸ ਨੇ ਜਲੰਧਰ ਨਾਲ ਸਬੰਧਤ ਪੰਜਾਬੀ ਗਾਇਕ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬੀ ਗਾਇਕ ਦੀ ਪਛਾਣ ਫਤਿਹਜੀਤ ਸਿੰਘ ਵਜੋਂ ਹੋਈ ਹੈ। ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੌਂਕੀ ਰੂਟ ਦੇ ਜ਼ਰੀਏ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਡੌਂਕੀ ਰੂਟ ਦੇ ਜ਼ਰੀਏ ਲੋਕਾਂ ਨੂੰ ਅਮਰੀਕਾ ਭੇਜਣ ਦਾ ਕੰਮ ਕਰਦਾ ਸੀ। ਫਤਿਹਜੀਤ ਦੇ ਸਾਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਦੱਸ ਦੇਈਏ ਕਿ ਫਤਿਹਜੀਤ ਸਿੰਘ ਪਹਿਲੀ ਵਾਰ 4 ਸਾਲ ਪਹਿਲਾਂ ਆਪਣੇ ਗੀਤ ਸੁਰਮਾ ਨਾਲ ਸੁਰਖੀਆਂ ਵਿੱਚ ਆਏ ਸਨ। ਉਕਤ ਗੀਤ ਨੂੰ ਪੰਜਾਬ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਉਸ ਦਾ ਨਵਾਂ ਟ੍ਰੈਕ ਪਰਾਂਦਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।

ਪੀੜਤ ਦਾ 50 ਲੱਖ ਰੁਪਏ ਵਿੱਚ ਹੋਇਆ ਸੌਦਾ  

ਆਈਜੀਆਈ ਦੀ ਡੀਸੀਪੀ ਊਸ਼ਾ ਰੰਗਨਾਨੀ ਨੇ ਕਿਹਾ- ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਗਾਇਕ ਕਈ ਦੇਸ਼ਾਂ ਵਿੱਚ ਸ਼ੋਅ ਦਾ ਹਿੱਸਾ ਰਿਹਾ ਹੈ। ਆਰੋਪੀ ਸੁਲਤਾਨ ਸਿੰਘ ਨਾਮ ਦੇ ਇੱਕ ਏਜੰਟ ਦੇ ਸੰਪਰਕ ਵਿੱਚ ਸੀ। ਸੁਲਤਾਨ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਧੋਖਾਧੜੀ ਕਰਦਾ ਸੀ। ਡੀਸੀਪੀ ਨੇ ਦੱਸਿਆ ਕਿ ਸੁਲਤਾਨ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਰੋਪੀ ਸਿੰਗਰ ਨੇ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਦੀ ਸੋਚੀ। ਪੁਲਸ ਨੇ ਦੋਸ਼ ਲਾਇਆ ਕਿ ਦੋਵੇਂ ਇਕੱਠੇ ਕੰਮ ਕਰਦੇ ਸਨ।

ਡੀਸੀਪੀ ਨੇ ਅੱਗੇ ਦੱਸਿਆ ਕਿ ਫਤਿਹਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਗਾਇਕ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਸੁਲਤਾਨ ਸਿੰਘ ਨਾਲ ਸੰਪਰਕ ਕੀਤਾ ਸੀ। ਗੁਰਪ੍ਰੀਤ ਨੇ ਅਮਰੀਕਾ ਜਾਣਾ ਸੀ। ਆਰੋਪੀ ਨੇ ਉਸ ਨੂੰ ਅਮਰੀਕਾ ਲਿਜਾਣ ਦਾ ਵਾਅਦਾ ਕੀਤਾ ਅਤੇ ਸਾਰੇ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਲਈ 50 ਲੱਖ ਰੁਪਏ ਮੰਗੇ।

4 ਪੀੜਤਾਂ ਤੋਂ 4 ਲੱਖ ਰੁਪਏ ਦਾ ਲਿਆ ਸੀ ਕਮਿਸ਼ਨ  

ਜਾਣਕਾਰੀ ਮੁਤਾਬਕ ਸਿੰਗਰ ਨੇ 50 ਲੱਖ ਰੁਪਏ 'ਚ ਇਕ ਵਿਅਕਤੀ ਨੂੰ ਅਮਰੀਕਾ ਡੌਂਕੀ ਲਗਵਾ ਕੇ ਭੇਜਣਾ ਸੀ। ਗਾਇਕ ਦੇ ਸਾਥੀ ਸੁਲਤਾਨ ਸਿੰਘ ਨੇ ਕਰੀਬ 10 ਲੱਖ ਰੁਪਏ ਐਡਵਾਂਸ ਲੈ ਲਏ ਸਨ। ਜਿਸ ਵਿੱਚੋਂ 4 ਲੱਖ ਰੁਪਏ ਗਾਇਕ ਦਾ ਕਮਿਸ਼ਨ ਸੀ। ਬਾਕੀ 40 ਲੱਖ ਰੁਪਏ ਅਮਰੀਕਾ ਪਹੁੰਚ ਕੇ ਦੇਣ ਦਾ ਵਾਅਦਾ ਵੀ ਕੀਤਾ ਗਿਆ।

ਆਰੋਪੀ ਨੇ ਪੁਲੀਸ ਨੂੰ ਦੱਸਿਆ ਕਿ ਸੁਲਤਾਨ ਸਿੰਘ ਦੀ ਮਦਦ ਨਾਲ ਸਿੰਗਰ ਅਤੇ ਉਸ ਦੇ ਸਾਥੀਆਂ ਨੇ ਉਕਤ ਵਿਅਕਤੀ ਨੂੰ ਅਮਰੀਕਾ ਭੇਜਣ ਲਈ 5 ਵਾਰ ਕੋਸ਼ਿਸ਼ਾਂ ਕੀਤੀਆਂ। ਇਸ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ। ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਗਈਆਂ ਪਰ ਸਾਰੀਆਂ ਅਸਫਲ ਰਹੀਆਂ।

 ਕਜ਼ਾਕਿਸਤਾਨ ਤੋਂ ਪੀੜਤ ਨੂੰ ਕਰਵਾਇਆ ਡਿਪੋਰਟ 

ਆਰੋਪੀ ਨੇ ਵਿਅਕਤੀ ਨੂੰ ਕਜ਼ਾਕਿਸਤਾਨ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਦੇ ਅਧਿਕਾਰੀਆਂ ਨੂੰ ਇਸ ਦਾ ਪਤਾ ਲੱਗ ਗਿਆ। ਜਿੱਥੋਂ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ। ਦਿੱਲੀ ਪੁਲਿਸ ਫਤਿਹਜੀਤ ਸਿੰਘ ਦੇ ਬੈਂਕ ਖਾਤੇ ਦੀ ਵੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਾਇਆ ਜਾਵੇਗਾ ਕਿ ਗਾਇਕ ਅਜਿਹੇ ਹੋਰ ਮਾਮਲਿਆਂ ਵਿੱਚ ਸ਼ਾਮਲ ਸੀ ਜਾਂ ਨਹੀਂ।

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement