ਮੱਝ ਚੋਰੀ ਮਾਮਲੇ ਵਿਚ ਪੁਲਿਸ ਨੇ 58 ਸਾਲ ਬਾਅਦ ਕੀਤੀ ਕਾਰਵਾਈ, ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

By : GAGANDEEP

Published : Sep 13, 2023, 3:27 pm IST
Updated : Sep 13, 2023, 3:49 pm IST
SHARE ARTICLE
 photo
photo

ਵਿਅਕਤੀ ਨੇ 20 ਸਾਲ ਦੀ ਉਮਰ ਵਿਚ ਕੀਤੀ ਸੀ ਮੱਝ ਚੋਰੀ ਤੇ ਹੁਣ 78 ਸਾਲ ਦੀ ਉਮਰ 'ਚ ਮਿਲੀ ਸਜ਼ਾ

 

ਉਦਗੀਰ : ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਘਟਨਾ ਦੇ 58 ਸਾਲ ਬਾਅਦ ਵੀ ਕਿਸੇ ਨੂੰ ਮੱਝ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇ ਉਦਗੀਰ ਦੇ ਰਹਿਣ ਵਾਲੇ ਗਣਪਤੀ ਵਿੱਠਲ ਵਾਗੋਰ ਨੂੰ ਪੁਲਿਸ ਨੇ 58 ਸਾਲ ਪੁਰਾਣੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ 1965 'ਚ ਮੱਝ ਚੋਰੀ ਕਰਨ ਦਾ ਦੋਸ਼ ਹੈ। ਇਸ ਸਮੇਂ ਉਨ੍ਹਾਂ ਦੀ ਉਮਰ 78 ਸਾਲ ਹੈ। ਘਟਨਾ ਦੇ ਸਮੇਂ ਉਨ੍ਹਾਂ ਦੀ ਉਮਰ ਸਿਰਫ 20 ਸਾਲ ਸੀ।

ਇਹ ਵੀ ਪੜ੍ਹੋ :ਪੰਜਾਬ, ਚੰਡੀਗੜ੍ਹ 'ਚੋਂ ਹਰ ਮਹੀਨੇ ਚੋਰੀ ਹੁੰਦੇ ਹਨ ਕਰੋੜਾਂ ਦੇ ਮੋਬਾਇਲ,ਪੜ੍ਹੋ ਪੂਰੀ ਖਬਰ 

ਦਰਅਸਲ, ਬਿਦਰ ਪੁਲਿਸ ਇਨ੍ਹੀਂ ਦਿਨੀਂ ਇਕ ਕੋਲਡ ਕੇਸ ਪ੍ਰੋਜੈਕਟ ਚਲਾ ਰਹੀ ਹੈ। ਵਾਗੋਰ ਨੇ ਕਰਨਾਟਕ ਦੇ ਬਿਦਰ ਤੋਂ ਇੱਕ ਮੱਝ ਅਤੇ ਇੱਕ ਵੱਛਾ ਚੋਰੀ ਕੀਤਾ ਸੀ। ਬਿਦਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਹ ਸਭ ਤੋਂ ਪੁਰਾਣਾ ਐਲਪੀਸੀ (ਲੰਬਾ ਪੈਂਡਿੰਗ ਕੇਸ) ਹੈ। ਬਿਦਰ ਜ਼ਿਲ੍ਹਾ ਮਹਾਰਾਸ਼ਟਰ ਦੀ ਸਰਹੱਦ 'ਤੇ ਹੈ। ਇਸ ਮਾਮਲੇ ਵਿੱਚ ਵਿੱਠਲ ਦੇ ਨਾਲ ਇਕ ਹੋਰ ਮੁਲਜ਼ਮ ਸੀ ਜਿਸ ਦੀ ਮੌਤ ਹੋ ਚੁੱਕੀ ਹੈ। ਘਟਨਾ ਦੇ ਸਮੇਂ ਕ੍ਰਿਸ਼ਨ ਚੰਦਰ ਦੀ ਉਮਰ 30 ਸਾਲ ਸੀ।

ਇਹ ਵੀ ਪੜ੍ਹੋ :ਜੇ 'ਆਪ'-ਕਾਂਗਰਸ ਦੇ ਗਠਜੋੜ ਤੋਂ ਜ਼ਿਆਦਾ ਤਕਲੀਫ਼ ਹੈ ਤਾਂ ਅਸਤੀਫ਼ਾ ਦੇ ਦਿਓ-ਰਵਨੀਤ ਬਿੱਟੂ  

ਸਾਲ 2006 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬਿਦਰ ਦੇ ਐਸਪੀ ਦਾ ਕਹਿਣਾ ਹੈ ਕਿ ਮੁਲਜ਼ਮ ਵਿੱਠਲ ਕਈ ਸਾਲਾਂ ਤੋਂ ਬਿੱਲੀ ਅਤੇ ਚੂਹੇ ਦੀ ਖੇਡ ਖੇਡ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਵਿੱਠਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਉਮਰ ਨੂੰ ਦੇਖਦੇ ਹੋਏ ਉਸ ਨੂੰ ਜ਼ਮਾਨਤ ਮਿਲ ਗਈ। ਪੁਲਿਸ ਨੇ ਦੱਸਿਆ ਕਿ ਪਸ਼ੂ ਚੋਰੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ ਸਨ। ਅਜਿਹੇ ਵਿੱਚ ਵਿੱਠਲ ਨੂੰ ਇਸ ਚੋਰੀ ਦਾ ਕੋਈ ਫਾਇਦਾ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਵਿੱਠਲ ਨੂੰ ਨਿਗਰਾਨੀ 'ਚ ਰੱਖਿਆ ਜਾਵੇਗਾ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement