ਵਿਜੀਲੈਂਸ ਨੇ ਅਧਿਆਪਕਾਂ ਦੀ ਭਰਤੀ ਮਾਮਲੇ ਵਿਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਤੇ ਪਰਚਾ ਕੀਤਾ ਦਰਜ

By : GAGANDEEP

Published : Aug 13, 2023, 11:13 am IST
Updated : Aug 13, 2023, 11:13 am IST
SHARE ARTICLE
photo
photo

ਦਾਗ਼ੀ ਉਮੀਦਵਾਰਾਂ ਨੂੰ ਹੁਣ ਹੱਥਾਂ ਪੈਰਾਂ ਦੀ ਪਈ

 

ਪਟਿਆਲਾ: ਸਿਖਿਆ ਵਿਭਾਗ ਵਲੋਂ 2007 'ਚ ਅਧਿਆਪਕਾਂ ਦੀ ਅਸਾਮੀਆਂ ਦੀ ਪੂਰਤੀ ਲਈ 9998 ਟੀਚਿੰਗ ਫੈਲੋ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਤੇ ਜ਼ਿਲ੍ਹਾ ਕਾਡਰ ਦੀਆਂ ਅਸਾਮੀਆਂ ਕਰ ਕੇ ਇਹ ਭਰਤੀ ਜ਼ਿਲ੍ਹਾ ਪੱਧਰ 'ਤੇ ਕੀਤੀ ਗਈ ਸੀ ਪਰ ਇਸ ਭਰਤੀ ਵਿਚ ਸਰਟੀਫ਼ਿਕੇਟ ਦੇ ਮਾਮਲੇ 'ਚ ਕੁੱਝ ਉਮੀਦਵਾਰਾਂ ਵਲੋਂ ਨੌਕਰੀ ਪ੍ਰਾਪਤ ਕਰਨ 'ਤੇ ਸਵਾਲ ਚੁਕੇ ਗਏ ਸਨ। ਇਸ ਦੀ ਜਾਂਚ ਪੜਤਾਲ ਲਈ 2013 ਵਿਚ ਤਜਰਬੇ ਵਾਲੇ ਦਰਜਨਾਂ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਸਾਹਮਣੇ ਆਈ। ਭਰਤੀ ਮਾਮਲੇ 'ਚ ਮੋਹਾਲੀ ਵਿਜੀਲੈਂਸ ਨੇ ਪਰਚਾ ਦਰਜ ਕੀਤਾ।

ਇਨ੍ਹਾਂ ਤਜਰਬਾ ਸਰਟੀਫ਼ਿਕੇਟ ਵਿਚ ਦਾਗ਼ੀ ਉਮੀਦਵਾਰਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ  ਗਈ ਹੈ ਅਤੇ ਭਰਤੀ ਨੂੰ ਨੇਪਰੇ ਚਾੜ੍ਹਨ ਵਾਲੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਵਿਵਾਦਤ ਤਜਰਬਾ ਧਾਰਕ ਉਮੀਦਵਾਰਾਂ ਦੇ ਇਸ ਕੇਸ ਦੀ ਪੈਰਵੀ ਹਾਈ ਕੋਰਟ ਦੇ ਦਰਵਾਜ਼ੇ 'ਤੇ ਪੁੱਜ ਚੁਕੀ ਹੈ। ਇਸ ਭਰਤੀ ਨਾਲ ਸਬੰਧਤ ਸਿਵਲ ਰਿਟ ਪਟੀਸ਼ਨ ਨੀਰਜ ਸ਼ਰਮਾ ਬਨਾਮ ਪੰਜਾਬ ਸਟੇਟ ਤੇ ਹੋਰਨਾਂ ਦੀ ਸੁਣਵਾਈ ਤਹਿਤ ਸਿਖਿਆ ਵਿਭਾਗ ਨੂੰ ਸਖ਼ਤ ਹੁਕਮ ਨਾਲ ਪੈਰਵੀ ਲਈ ਵੀ ਕਹਿ ਦਿਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਸਿਖਿਆ ਵਿਭਾਗ ਦੀਆਂ ਬਹੁਤ ਸਾਰੀਆਂ ਅਧਿਆਪਕ ਭਰਤੀਆਂ ਦੇ ਮਾਮਲੇ ਹਾਈ ਕੋਰਟ 'ਚ ਚੱਲ ਰਹੇ ਹਨ ਅਤੇ ਇਨ੍ਹਾਂ ਭਰਤੀਆਂ 'ਚ ਸਿਖਿਆ ਵਿਭਾਗ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਲਈ ਚੁਣੌਤੀਆਂ 'ਚੋਂ ਲੰਘਣ ਪਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement