ਅੰਮ੍ਰਿਤਸਰ-ਫਿਰੋਜ਼ਪੁਰ 'ਚ 24.5 ਕਰੋੜ ਦੀ ਹੈਰੋਇਨ ਬਰਾਮਦ, ਤਰਨਤਾਰਨ 'ਚ ਖੂਹ 'ਚ ਛੁਪਾਇਆ ਗਿਆ ਟੁੱਟਿਆ ਡਰੋਨ ਬਰਾਮਦ
Published : Aug 13, 2023, 4:32 pm IST
Updated : Aug 13, 2023, 4:32 pm IST
SHARE ARTICLE
File Photo
File Photo

ਫਿਰੋਜ਼ਪੁਰ ਦੇ ਮਾਛੀਵਾੜਾ ਤੋਂ ਵੀ 3 ਕਿਲੋ ਹੈਰੋਇਨ ਮਿਲੀ

ਅੰਮ੍ਰਿਤਸਰ - ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੂੰ ਸਰਹੱਦ 'ਤੇ ਤਿੰਨ ਵੱਡੀਆਂ ਸਫ਼ਲਤਾਵਾਂ ਮਿਲੀਆਂ ਹਨ। ਅੰਮ੍ਰਿਤਸਰ ਅਤੇ ਫਿਰੋਜ਼ਪੁਰ 'ਚ ਜਿੱਥੇ ਬੀ.ਐੱਸ.ਐੱਫ ਨੂੰ 24.5 ਕਰੋੜ ਦੀ ਹੈਰੋਇਨ ਮਿਲੀ ਹੈ, ਉੱਥੇ ਹੀ ਤਰਨਤਾਰਨ ਦੇ ਸਰਹੱਦੀ ਪਿੰਡ ਤੋਂ ਖੂਹ 'ਚ ਛੁਪਾਇਆ ਗਿਆ ਡਰੋਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਤਿੰਨਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।  

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਤਰਨਤਾਰਨ ਦੇ ਪਿੰਡ ਲੱਖਾ ਵਿਚ ਡਰੋਨ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇਲਾਕੇ ਵਿਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਟੁੱਟਿਆ ਹੋਇਆ ਡਰੋਨ ਤਰਨਤਾਰਨ ਦੇ ਪਿੰਡ ਲਖਨਾ ਦੇ ਬਾਹਰਵਾਰ ਇੱਟਾਂ ਨਾਲ ਭਰੀ ਬੋਰੀ ਵਿਚ ਬੰਦ ਖੂਹ ਵਿਚ ਛੁਪਾਇਆ ਹੋਇਆ ਸੀ। ਜਿਸ ਨੂੰ ਜ਼ਬਤ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  

ਇਹ ਇੱਕ ਕਵਾਡਕਾਪਟਰ ਡਰੋਨ ਸੀ। ਜਿਸ ਨੂੰ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ 'ਤੇ ਖੇਪ ਭੇਜਣ ਦਾ ਕੰਮ ਕਰਦੇ ਹਨ। ਇਸ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ ਤਾਂ ਜੋ ਡਰੋਨ ਬਾਰੇ ਹੋਰ ਜਾਣਕਾਰੀ ਮਿਲ ਸਕੇ। ਬੀਐਸਐਫ ਨੇ ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਅਟਾਰੀ ਨੇੜੇ ਪਿੰਡ ਧਨੋਏ ਕਲਾਂ ਤੋਂ ਇੱਕ ਖੇਤ ਵਿਚੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ।

ਬੀਐਸਐਫ ਅਧਿਕਾਰੀਆਂ ਮੁਤਾਬਕ ਇਸ ਖੇਪ ਨੂੰ ਇੱਕ ਛੋਟੀ ਹੁੱਕ ਨਾਲ ਫਿੱਟ ਕੀਤਾ ਗਿਆ ਸੀ। ਜਿਸ ਤੋਂ ਸਪੱਸ਼ਟ ਹੈ ਕਿ ਇਹ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਜਦੋਂ ਖੇਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਇੱਕ ਪੈਕੇਟ ਮਿਲਿਆ। ਜਿਸ ਦੀ ਜਾਂਚ ਵਿਚ ਵਜ਼ਨ 530 ਗ੍ਰਾਮ ਹੋਣ ਦਾ ਅਨੁਮਾਨ ਲਗਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 3.5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।  

ਇਸ ਦੇ ਨਾਲ ਹੀ ਬੀ.ਐਸ.ਐਫ ਨੂੰ ਫਿਰੋਜ਼ਪੁਰ ਦੇ ਮਾਛੀਵਾੜਾ ਤੋਂ 3 ਕਿਲੋ ਹੈਰੋਇਨ ਮਿਲੀ ਹੈ। ਬੀਐਸਐਫ ਨੂੰ ਵੀ ਇਸ ਬਾਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤਲਾਸ਼ੀ ਲਈ ਗਈ ਤਾਂ ਤਿੰਨ ਪੈਕਟ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement