ਪੰਜਾਬੀ ਬੋਲੀ ਨਾਲ ਜੁੜੇ ਮਸਲਿਆਂ ਨੂੰ ਤਕਨੀਕ ਨਾਲ ਜੋੜ ਕੇ ਸਮਝਣ ਦੀ ਲੋੜ : ਡਾ. ਜੋਗਾ ਸਿੰਘ
Published : Mar 13, 2022, 12:30 am IST
Updated : Mar 13, 2022, 12:30 am IST
SHARE ARTICLE
IMAGE
IMAGE

ਪੰਜਾਬੀ ਬੋਲੀ ਨਾਲ ਜੁੜੇ ਮਸਲਿਆਂ ਨੂੰ ਤਕਨੀਕ ਨਾਲ ਜੋੜ ਕੇ ਸਮਝਣ ਦੀ ਲੋੜ : ਡਾ. ਜੋਗਾ ਸਿੰਘ

ਨਵੀਂ ਦਿੱਲੀ, 12 ਮਾਰਚ (ਅਮਨਦੀਪ ਸਿੰਘ): ਉੱਘੇ ਭਾਸ਼ਾ ਮਾਹਰ ਤੇ ਪੰਜਾਬੀ ਯੂਨੀਵਰਸਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਮਹਿਕਮੇ ਦੇ ਸਾਬਕਾ ਮੁਖੀ ਪ੍ਰੋ. ਜੋਗਾ ਸਿੰਘ ਨੇ ਕਿਹਾ ਹੈ ਕਿ ਸਾਨੂੰ ਪੰਜਾਬੀ ਬੋਲੀ ਨਾਲ ਜੁੜੇ ਹੋਏ ਮਸਲਿਆਂ ਨੂੰ  ਅਜੋਕੀ ਤਕਨੀਕ ਨਾਲ ਜੋੜ ਕੇ ਸਮਝਣੇ ਚਾਹੀਦੇ ਹਨ, ਇਸ ਨਾਲ ਹੀ ਪੰਜਾਬੀ ਦੀ ਪ੍ਰਫੁੱਲਤਾ ਜੁੜੀ ਹੋਈ ਹੈ | ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮਪੁਰਾ ਵਲੋਂ ਮਾਂ ਬੋਲੀ ਦਿਹਾੜੇ ਬਾਰੇ ਬੀਤੇ ਦਿਨੀਂ ਕਰਵਾਈ ਗਈ ਆਨਲਾਈਨ ਚਰਚਾ ਵਿਚ ਸ਼ਾਮਲ ਹੋਏ ਕਈ ਪੰਜਾਬੀ ਮਾਹਰਾਂ  ਨੇ ਮਾਂ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਕਾਲਜ ਪਿ੍ੰਸੀਪਲ ਡਾ.ਜਤਿੰਦਰਬੀਰ ਸਿੰਘ ਨੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਮਾਂ ਬੋਲੀ ਦੀ ਅਹਿਮੀਅਤ ਨੂੰ  ਉਭਾਰਿਆ |
ਕੁਰੂਕਸ਼ੇਤਰ ਯੂਨੀਵਰਸਟੀ ਦੇ ਸਾਬਕਾ ਪ੍ਰੋ.ਤੇ ਡੀਨ ਪ੍ਰੋ.ਨਰਵਿੰਦਰ ਸਿੰਘ ਕੌਸ਼ਲ, ਡਾ.ਪਿਆਰੇ ਲਾਲ ਗਰਗ, ਦਿੱਲੀ ਯੂਨੀਵਰਸਟੀ ਦੇ ਪੰਜਾਬੀ ਮਹਿਕਮੇ ਦੇ ਮੁਖੀ ਡਾ.ਰਵੀ ਰਵਿੰਦਰ, ਪ੍ਰੋ.ਜਸਪਾਲ ਕੌਰ,  ਮਧੂ ਤਨਹਾ, ਅਰਤਿੰਦਰ ਸੰਧੂ, ਡਾ.ਲਖਵਿੰਦਰ ਸਿੰਘ ਜੌਹਲ,  ਪ੍ਰੋ.ਪਰਮਜੀਤ ਸਿੰਘ, ਬੂਟਾ ਸਿੰਘ ਬਰਾੜ ਆਦਿ ਨੇ ਅਜੋਕੇ ਪ੍ਰਸੰਗ ਵਿਚ ਪੰਜਾਬ ਦੀ ਪ੍ਰਫੁੱਲਤਾ ਤੇ ਵੰਗਾਰਾ ਬਾਰੇ ਚਰਚਾ ਕੀਤੀ |ਕਾਲਜ ਦੇ ਪੰਜਾਬੀ  ਮਹਿਕਮੇ ਦੀ ਮੁਖੀ ਡਾ.ਮਨਜੀਤ ਕੌਰ ਨੇ ਮਾਂ ਬੋਲੀ ਦੀ ਅਹਿਮੀਅਤ ਬਾਰੇ ਦਸਿਆ ਤੇ ਮਾਹਰਾਂ ਤੋਂ ਜਾਣੂ ਕਰਵਾਇਆ |
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 12 ਮਾਰਚ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement