ਤਿ੍ਣਮੂਲ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ
Published : Mar 13, 2021, 2:42 am IST
Updated : Mar 13, 2021, 2:42 am IST
SHARE ARTICLE
image
image

ਤਿ੍ਣਮੂਲ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ


ਮਮਤਾ ਬੈਨਰਜੀ ਦਾ ਫੱਟੜ ਹੋਣਾ ਮੰਦਭਾਗੀ ਘਟਨਾ ਨਹੀਂ, ਸਗੋਂ ਸਾਜ਼ਸ਼ ਹੈ: ਤਿ੍ਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਨੂੰ  ਕਿਹਾ


ਨਵੀਂ ਦਿੱਲੀ, 12 ਮਾਰਚ : ਤਿ੍ਣਮੂਲ ਕਾਂਗਰਸ ਦੇ ਇਕ ਵਫ਼ਦ ਨੇ ਸ਼ੁਕਰਵਾਰ ਨੂੰ  ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਨੰਦੀਗਰਾਮ ਵਿਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹੋਏ ਕਥਿਤ ਹਮਲੇ ਦੀ ਉੱਚ ਪਧਰੀ ਜਾਂਚ ਦੀ ਮੰਗ ਕੀਤੀ | ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਕੋਈ Tਮੰਦਭਾਗੀ ਘਟਨਾU ਨਹੀਂ ਸੀ, ਸਗੋਂ ਇਕ ਸਾਜ਼ਸ਼ ਸੀ |
ਤਿ੍ਣਮੂਲ ਕਾਂਗਰਸ ਦੇ 6 ਮੈਂਬਰੀ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਸਮੇਤ ਪੂਰੀ ਚੋਣ ਕਮਿਸ਼ਨ ਦੀ ਟੀਮ ਨਾਲ ਮੁਲਾਕਾਤ ਕੀਤੀ ਜਿਸ ਵਿਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਵੀ ਸ਼ਾਮਲ ਸਨ | 
ਇਕ ਘੰਟਾ ਤੋਂ ਵੀ ਵੱਧ ਸਮੇਂ ਤਕ ਚੱਲੀ ਬੈਠਕ ਵਿਚ ਤਿ੍ਣਮੂਲ ਨੇਤਾਵਾਂ ਨੇ ਕਮਿਸ਼ਨ ਨੂੰ  ਇਕ ਮੰਗ ਪੱਤਰ ਵੀ ਸੌਂਪਿਆ, ਇਸ ਗੱਲ ਉੱਤੇ ਜ਼ੋਰ ਦਿਤਾ ਕਿ ਕਿਸ ਤਰ੍ਹਾਂ ਪਛਮੀ ਬੰਗਾਲ ਵਿਚ ਭਾਜਪਾ ਨੇਤਾਵਾਂ ਨੇ ਟਵੀਟ ਅਤੇ ਬਿਆਨਾਂ ਰਾਹੀਂ ਮੁੱਖ ਮੰਤਰੀ ਨੂੰ  ਕਥਿਤ ਤੌਰ 'ਤੇ ਧਮਕੀ ਦਿਤੀ ਸੀ¨
ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ, ਤਿ੍ਣਮੂਲ ਦੇ ਸੰਸਦ ਮੈਂਬਰ ਸੌਗਤ ਰਾਏ ਨੇ ਪੱਤਰਕਾਰਾਂ ਨੂੰ  ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨੰਦੀਗ੍ਰਾਮ ਵਿਚ ਜ਼ਖ਼ਮੀ ਹੋਣਾ ਮੰਦਭਾਗੀ ਘਟਨਾ ਦਾ ਸਿੱਟਾ ਨਹੀਂ, ਸਗੋਂ ਇਕ ਸਾਜ਼ਸ਼ ਹੈ | 

ਘਟਨਾਵਾਂ ਦਰਸਾਉਂਦੀਆਂ ਹਨ ਕਿ ਇਹ ਹਮਲਾ ਡੂੰਘੀ ਸਾਜ਼ਸ਼ ਦਾ ਹਿੱਸਾ ਹੈ | 
ਤਿ੍ਣਮੂਲ ਨੇ ਅਪਣੇ ਮੈਮੋਰੰਡਮ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਨੰਦੀਗਰਾਮ ਤੋਂ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ 'ਤੇ ਦੋਸ਼ ਲਾਇਆ ਹੈ | ਪਾਰਟੀ ਨੇ ਕਿਹਾ ਕਿ ਭਾਜਪਾ ਦੀ ਪਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਇਕ ਕਾਰਟੂਨ ਅਪਲੋਡ ਕਰਦਿਆਂ ਕਿਹਾ ਕਿ ਉਨ੍ਹਾਂ (ਮਮਤਾ) ਨੂੰ  ਨੰਦੀਗਰਾਮ ਵਿਚ ਜਵਾਬ ਮਿਲੇਗਾ |
ਉਸੇ ਸਮੇਂ, ਭਗਵਾ ਪਾਰਟੀ ਵਲੋਂ ਚੋਣ ਕਮਿਸ਼ਨ ਨੂੰ  ਕਈ ਸ਼ਿਕਾਇਤਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਪਛਮੀ ਬੰਗਾਲ ਦੇ ਪੁਲਿਸ ਮੁਖੀ ਅਤੇ ਇੰਸਪੈਕਟਰ ਜਨਰਲ ਨੂੰ  ਤੁਰਤ ਹਟਾਉਣ ਦੀ ਮੰਗ ਕੀਤੀ ਸੀ |imageimage
ਤਿ੍ਣਮੂਲ ਕਾਂਗਰਸ ਨੇ ਵੀ ਹੋਰ ਨੇਤਾਵਾਂ ਦੀਆਂ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ | (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement