ਪ੍ਰਧਾਨ ਮੰਤਰੀ ਮੋਦੀ ਵਲੋਂ ‘ਸੇਵਾ ਤੀਰਥ' ਦਾ ਉਦਘਾਟਨ
Published : Feb 13, 2026, 5:04 pm IST
Updated : Feb 13, 2026, 5:04 pm IST
SHARE ARTICLE
Prime Minister Modi inaugurates 'Seva Tirath'
Prime Minister Modi inaugurates 'Seva Tirath'

ਸੇਵਾ ਤੀਰਥ ਕੰਪਲੈਕਸ ਵਿਚ ਤਿੰਨ ਇਮਾਰਤਾਂ ਹਨ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਅਪਣੇ ਨਵੇਂ ਦਫ਼ਤਰ ‘ਸੇਵਾ ਤੀਰਥ’ ਦਾ ਉਦਘਾਟਨ ਕੀਤਾ। ਦਫ਼ਤਰ ਦੀ ਇਹ ਬਦਲੀ ਉਸੇ ਦਿਨ 13 ਫ਼ਰਵਰੀ ੂ ਹੋਈ ਜਦੋਂ ਨਵੀਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਐਲਾਨ ਹੋਏ 95 ਸਾਲ ਪੂਰੇ ਹੋਏ। ਰਾਇਸੀਨਾ ਹਿੱਲ ਸਥਿਤ ਬਸਤੀਵਾਦ ਦੌਰ ਦੇ ਸਾਊਥ ਬਲਾਕ ਤੋਂ ਦਫ਼ਤਰ ਬਦਲ ਕੇ, ਮੋਦੀ ਨੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ ਜਿਸ ਵਿਚ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.), ਕੈਬਿਨੇਟ ਸਚਿਵਾਲਾ ਅਤੇ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਸ਼ਾਮਲ ਹਨ।

ਉਦਘਾਟਨ ਸਮੇਂ ਮੋਦੀ ਨੇ ਗਣੇਸ਼ ਜੀ ਦੀ ਮੂਰਤੀ ਨੂੰ ਮਾਲਾ ਪਾਈ ਅਤੇ ਪਹਿਲੇ ਹੀ ਦਿਨ ਕਈ ਮਹੱਤਵਪੂਰਨ ਫ਼ੈਸਲੇ ਕੀਤੇ। ਇਨ੍ਹਾਂ ਵਿਚ ਪੀ.ਐਮ. ਰਾਹਤ ਯੋਜਨਾ ਸ਼ੁਰੂ ਕਰਨ ਦੀ ਮਨਜ਼ੂਰੀ ਸ਼ਾਮਲ ਹੈ, ਜਿਸ ਅਧੀਨ ਹਾਦਸਿਆਂ ਦੇ ਪੀੜਤਾਂ ਨੂੰ ਰੁਪਏ 1.5 ਲੱਖ ਤਕ ਕੈਸ਼ਲੈੱਸ ਇਲਾਜ ਮਿਲੇਗਾ। ਇਸ ਨਾਲ ਜ਼ਿੰਦਗੀਆਂ ਬਚਾਉਣ ਵਿਚ ਵੱਡੀ ਮਦਦ ਹੋਵੇਗੀ।

ਇਸ ਤੋਂ ਇਲਾਵਾ, ਸਰਕਾਰ ਨੇ ਲੱਖਪਤੀ ਦਿਦੀਆਂ ਦੀ ਗਿਣਤੀ ਤਿੰਨ ਕਰੋੜ ਤੋਂ ਵਧਾ ਕੇ ਛੇ ਕਰੋੜ ਕਰਨ ਦਾ ਟੀਚਾ 2029 ਤਕ ਰੱਖਿਆ ਹੈ। ਕਿਸਾਨਾਂ ਲਈ ਖੇਤੀ ਬੁਨਿਆਦੀ ਢਾਂਚਾ ਫੰਡ ਨੂੰ ਦੁੱਗੁਣਾ ਕਰ ਕੇ ਰੁਪਏ 2 ਲੱਖ ਕਰੋੜ ਕੀਤਾ ਗਿਆ ਹੈ।

ਨਵੀਂ ਸੋਚ ਨੂੰ ਉਤਸ਼ਾਹਿਤ ਕਰਨ ਲਈ, ਮੋਦੀ ਨੇ ਸਟਾਰਟਅਪ ਇੰਡੀਆ ਫੰਡ ਆਫ਼ ਫੰਡਸ 2.0 ਨੂੰ ਰੁਪਏ 10,000 ਕਰੋੜ ਦੇ ਕੋਰਪਸ ਨਾਲ ਮਨਜ਼ੂਰੀ ਦਿਤੀ। ਇਹ ਡੀਪ ਟੈਕ, ਉੱਨਤ ਨਿਰਮਾਣ ਅਤੇ ਨਵੀਂ ਤਕਨਾਲੋਜੀ ਨੂੰ ਮਜ਼ਬੂਤ ਕਰਨ ਲਈ ਹੈ।

ਸੇਵਾ ਤੀਰਥ ਦੇ ਕੰਪਲੈਕਸ ਉਤੇ ਨਾਗਰਿਕ ਦੇਵੋ ਭਵ (ਨਾਗਰਿਕ ਹੀ ਭਗਵਾਨ ਹੈ) ਦਾ ਮੋਟੋ ਲਿਖਿਆ ਗਿਆ ਹੈ। ਇਹ ਕਦਮ ਮੋਦੀ ਸਰਕਾਰ ਦੀ ਉਸ ਨੀਤੀ ਦਾ ਹਿੱਸਾ ਹੈ ਜਿਸ ਅਧੀਨ ਬਸਤੀਵਾਦੀ ਪ੍ਰਤੀਕਾਂ ਤੋਂ ਦੂਰ ਹੋ ਕੇ ਲੋਕ-ਕੇਂਦਰਿਤ ਪ੍ਰਸ਼ਾਸਨਿਕ ਢਾਂਚਾ ਬਣਾਇਆ ਜਾ ਰਿਹਾ ਹੈ।

ਇਹ ਉਦਘਾਟਨ ਭਾਰਤ ਦੇ ਪ੍ਰਸ਼ਾਸਨਿਕ ਢਾਂਚੇ ਵਿਚ ਇਕ ਇਤਿਹਾਸਕ ਮੋੜ ਹੈ, ਜੋ ਆਧੁਨਿਕ, ਪ੍ਰਭਾਵਸ਼ਾਲੀ ਅਤੇ ਨਾਗਰਿਕ-ਕੇਂਦਰਿਤ ਸ਼ਾਸਨ ਦੀ ਦਿਸ਼ਾ ਵਲ ਵੱਡਾ ਕਦਮ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement