ਫਰਨੀਚਰ ਮਾਰਕਿਟ ਨੂੰ ਅੱਗ ਲੱਗਣ ਕਾਰਨ ਵੱਡਾ ਨੁਕਸਾਨ, 50 ਲੱਖ ਤੋਂ ਵੱਧ ਦਾ ਸੜ੍ਹਿਆ ਸਮਾਨ
Published : Dec 12, 2018, 4:40 pm IST
Updated : Apr 10, 2020, 11:24 am IST
SHARE ARTICLE
ਅੱਗ ਵਿਚ ਸੜ੍ਹਦੀਆਂ ਦੁਕਾਨਾਂ
ਅੱਗ ਵਿਚ ਸੜ੍ਹਦੀਆਂ ਦੁਕਾਨਾਂ

ਬੀਤੀ ਰਾਤ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ| ਅੱਗ ਏਨੀ ਭਿਆਨਕ .....

ਚੰਡੀਗੜ੍ਹ (ਸ.ਸ.ਸ) : ਬੀਤੀ ਰਾਤ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ| ਅੱਗ ਏਨੀ ਭਿਆਨਕ ਸੀ ਕਿ ਦੁਕਾਨਾਂ ਅੰਦਰ ਪਿਆ ਸਾਰਾ ਸਮਾਂ ਸੜ ਕੇ ਸਵਾਹ ਹੋ ਗਿਆ | ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ 53-54 ਚ ਬਣੀ ਫਰਨੀਚਰ ਮਾਰਕੀਟ ਨੂੰ ਰਾਤ ਸਮੇਂ ਅੱਗ ਲੱਗ ਗਈ, ਅੱਗ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ |

ਅੱਗ ਐਨੀ ਜਿਆਦਾ ਵੱਧ ਗਈ ਸੀ ਕਿ ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਦੀਆਂ ਫਾਇਰ ਬਿਰਗੇਡ ਦੀਆਂ ਗੱਡੀਆਂ ਤੋਂ ਕਾਬੂ ਨਾ ਪਾਇਆ ਗਿਆ। ਬਾਅਦ ਵਿਚ ਇਸ ਖਤਰਨਾਕ ਅੱਗ ਨੂੰ ਬੁਝਾਉਣ ਲਈ ਮੋਹਾਲੀ ਅਤੇ ਪੰਚਕੂਲਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ | ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ | ਅੱਗ ਨਾਲ ਨੁਕਸਾਨੇ ਗਏ ਸਮਾਨ ਦੀ ਕੀਮਤ ਤਕਰੀਬਨ 50 ਲੱਖ ਰੁਪਏ ਦੱਸੀ ਜਾ ਰਹੀ ਹੈ ਅਤੇ ਅਜੇ ਤੱਕ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਾ |   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement