NRI ਨੇ ਅਪਣੇ ਹੀ ਪ੍ਰਵਾਰ ’ਤੇ ਲਗਾਏ ਧੋਖਾਧੜੀ ਦੇ ਇਲਜ਼ਾਮ; ਕਿਹਾ- ਸੱਚ ਬੋਲੇ ਤਾਂ ਦੇਵਾਂਗਾ 18 ਕਰੋੜ ਰੁਪਏ
Published : Sep 12, 2023, 3:10 pm IST
Updated : Sep 12, 2023, 3:10 pm IST
SHARE ARTICLE
Lakhwinder Singh Shah
Lakhwinder Singh Shah

ਲਖਵਿੰਦਰ ਸਿੰਘ ਸ਼ਾਹ ਨੇ ਕਿਹਾ, ਰਿਸ਼ਤੇਦਾਰਾਂ ਅਤੇ ਪ੍ਰਵਾਰ ਨੇ ਵਪਾਰ ਦੇ ਨਾਂਅ ’ਤੇ ਠੱਗੇ 2 ਲੱਖ ਡਾਲਰ

 

ਜਲੰਧਰ: ਅਮਰੀਕਾ ਦੇ ਕੈਲੀਫੋਰਨੀਆ ਤੋਂ ਪਾਕਿਸਤਾਨ ਵਾਹਗਾ ਬਾਰਡਰ ਰਾਹੀਂ ਅਪਣੀ ਕਾਰ ਵਿਚ ਭਾਰਤ ਪਹੁੰਚੇ ਐਨ.ਆਰ.ਆਈ. ਲਖਵਿੰਦਰ ਸਿੰਘ ਸ਼ਾਹ ਨੇ ਅਪਣੇ ਹੀ ਪ੍ਰਵਾਰ 'ਤੇ ਕਾਰੋਬਾਰ ਵਿਚ ਧੋਖਾਧੜੀ ਰਾਹੀਂ ਉਸ ਨੂੰ ਬਾਹਰ ਕੱਢਣ ਦਾ ਇਲਜ਼ਾਮ ਲਗਾਇਆ ਹੈ। ਲਖਵਿੰਦਰ ਸਿੰਘ ਸ਼ਾਹ ਨੇ ਦਸਿਆ ਕਿ ਉਸ ਦੇ ਰਿਸ਼ਤੇਦਾਰ ਕਸ਼ਮੀਰ ਸਿੰਘ, ਵਾਸੀ ਲੰਮਾ ਪਿੰਡ, ਜਲੰਧਰ ਅਤੇ ਉਸ ਦੇ ਪ੍ਰਵਾਰਕ ਮੈਂਬਰਾਂ ਨੇ ਉਸ ਨਾਲ 2 ਲੱਖ ਡਾਲਰ ਦੀ ਠੱਗੀ ਮਾਰੀ ਹੈ। ਹੁਣ ਉਨ੍ਹਾਂ ਨੇ ਕੋਈ ਵੀ ਪੈਸਾ ਲੈਣ ਦੀ ਗੱਲ ਨਕਾਰ ਦਿਤੀ ਹੈ ਸਗੋਂ ਉਲਟਾ ਉਸ ਨੂੰ ਬਦਨਾਮ ਕਰ ਰਹੇ ਹਨ।

ਇਹ ਵੀ ਪੜ੍ਹੋ: ਫਰਜ਼ੀ ਸੈਂਕਸ਼ਨ ਲੈਂਟਰ ਮਾਮਲਾ:  ਡਾ. ਰਾਜ ਕੁਮਾਰ ਚੱਬੇਵਾਲ ਨੇ ਅਗਾਊਂ ਜ਼ਮਾਨਤ ਲਈ ਦਰਜ ਕੀਤੀ ਪਟੀਸ਼ਨ 

ਲਖਵਿੰਦਰ ਨੇ ਅਪਣੇ ਪਰਿਵਾਰ ’ਤੇ ਸੱਚ ਬੋਲਣ ਲਈ 2.16 ਲੱਖ ਡਾਲਰ (18 ਕਰੋੜ) ਦਾ ਇਨਾਮ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਦਸਤਾਵੇਜ਼ ਦਿਖਾ ਕੇ ਸਾਬਤ ਕਰਨ ਕਿ ਉਸ ਨੇ ਕੋਈ ਧੋਖਾਧੜੀ ਕੀਤੀ ਹੈ ਜਾਂ ਫਿਰ ਸੱਚ ਦੱਸਣ ਕਿ ਉਨ੍ਹਾਂ ਨੇ ਕਾਰੋਬਾਰ ਲਈ 2 ਲੱਖ ਡਾਲਰ ਲੈ ਕੇ ਉਸ ਨਾਲ ਠੱਗੀ ਮਾਰੀ ਹੈ। ਉਹ ਧੋਖਾਧੜੀ ਦੇ ਇਸ ਮਾਮਲੇ ਸਬੰਧੀ ਕੋਈ ਕੇਸ ਦਰਜ ਨਹੀਂ ਕਰੇਗਾ ਪਰ ਪ੍ਰਵਾਰ ਦੇ ਮੂੰਹੋਂ ਸੱਚ ਸੁਣਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਬਜ਼ੁਰਗ ਦੀ ਬ੍ਰੇਨ ਹੈਮਰੇਜ ਨਾਲ ਮੌਤ, ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼

ਐਨ.ਆਰ.ਆਈ. ਲਖਵਿੰਦਰ ਸਿੰਘ ਨੇ ਦਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਉਸ ਤੋਂ 2 ਲੱਖ ਡਾਲਰ ਲਏ ਸਨ। ਤੈਅ ਹੋਇਆ ਸੀ ਕਿ ਉਹ ਵੀ ਇਸ ਕਾਰੋਬਾਰ ਵਿਚ ਹਿੱਸੇਦਾਰ ਬਣੇਗਾ ਪਰ ਉਸ ਦੇ ਰਿਸ਼ਤੇਦਾਰਾਂ ਨੇ ਕਾਰੋਬਾਰ ਸ਼ੁਰੂ ਕਰਕੇ ਉਸ ਨੂੰ ਬਾਹਰ ਭੇਜ ਦਿਤਾ। ਉਸ ਨੂੰ ਧੋਖਾਧੜੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਅਪਣੇ ਕਾਰੋਬਾਰ ਵਿਚ ਪਹੁੰਚਿਆ ਅਤੇ ਉਸ ਨਾਲ ਅਜੀਬ ਵਰਤਾਉ ਕੀਤਾ ਗਿਆ।

ਇਹ ਵੀ ਪੜ੍ਹੋ: ਕਤਲ ਕੇਸ ’ਚ ਪੰਜਾਬੀ ਮੂਲ ਦੇ ਦੋ ਕੈਨੇਡੀਆਈ ਨੌਜੁਆਨਾਂ ਨੂੰ ਮਿਲੀ ਕੈਦ ਦੀ ਸਜ਼ਾ  

ਇਸ ਦੌਰਾਨ ਕੁੱਝ ਲੋਕਾਂ ਨੇ ਉਸ ਨੂੰ ਦਸਿਆ ਕਿ ਉਨ੍ਹਾਂ ਦਾ ਨਾਂਅ ਕਾਰੋਬਾਰ ਵਿਚ ਕਿਤੇ ਵੀ ਨਹੀਂ ਹੈ। ਪੁੱਛਣ ’ਤੇ ਉਸ ਨੂੰ ਕਿਸੇ ਵਲੋਂ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਦਸਿਆ ਕਿ ਬਾਅਦ ਵਿਚ ਪੈਸੇ ਲੈਣ ਵਾਲੇ ਰਿਸ਼ਤੇਦਾਰ ਉਸ ਨੂੰ ਬਦਨਾਮ ਕਰਨ ਲੱਗੇ ਕਿ ਉਸ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਉਸ ਦਾ ਕਹਿਣਾ ਹੈ ਕਿ ਧੋਖਾਧੜੀ ਦਾ ਇਕ ਵੀ ਸਬੂਤ ਦਿਖਾਉਣ ਵਾਲੇ ਵਿਅਕਤੀ ਨੂੰ ਉਹ 2.16 ਲੱਖ ਡਾਲਰ ਦਾ ਇਨਾਮ ਦੇਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement